ਪੱਤਰ ਪ੍ਰੇਰਕ
ਟੱਲੇਵਾਲ, 10 ਸਤੰਬਰ
ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿੱਚ ਨਵੀਂ ਬਣ ਰਹੀ ਦਰਸ਼ਨੀ ਡਿਓਢੀ ਦੀ ਪਹਿਲੀ ਮੰਜ਼ਲ ਦਾ ਅੱਜ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ। ਵੱਡੀ ਗਿਣਤੀ ’ਚ ਗੁਰਦੁਆਰਾ ਸਾਹਿਬ ਵਿੱਚ ਪਹੁੰਚੀ ਸੰਗਤ ਨੇ ਅਰਦਾਸ ਬੇਨਤੀ ਕਰ ਕੇ ਇਸ ਦਰਸ਼ਨੀ ਡਿਓਢੀ ਦਾ ਲੈਂਟਰ ਪਾਇਆ। ਗੁਰਦੁਆਰਾ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਐੱਨਆਰਆਈਜ਼ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਲੱਖਾਂ ਦੀ ਲਾਗਤ ਨਾਲ ਇਹ ਦਰਸ਼ਨੀ ਡਿਊੜੀ ਤਿਆਰ ਕਰਵਾਈ ਜਾ ਰਹੀ ਹੈ। ਇਸ ਮੌਕੇ ਗ੍ਰੰਥੀ ਗੁਰਮੀਤ ਸਿੰਘ, ਰਜਿੰਦਰ ਸਿੰਘ ਭੰਗੂ, ਡਾ਼ਗੁਰਪ੍ਰੀਤ ਸਿੰਘ ਚੀਮਾ, ਅਵਤਾਰ ਸਿੰਘ ਭੂਰਾ, ਸੋਹਣ ਸਿੰਘ ਦਬੜੀਖਾਨਾ, ਰੂਪ ਸਿੰਘ ਚੰਡੀਗੜ੍ਹੀਆ ਆਦਿ ਹਾਜ਼ਰ ਸਨ ।