ਮੂਸਾ ਬ੍ਰਾਂਚ ਵਿੱਚ ਪਾੜ; ਸੈਂਕੜੇ ਏਕੜ ਝੋਨਾ ਤੇ ਨਰਮਾ ਡੁੱਬਿਆ

ਮੂਸਾ ਬ੍ਰਾਂਚ ਵਿੱਚ ਪਾੜ; ਸੈਂਕੜੇ ਏਕੜ ਝੋਨਾ ਤੇ ਨਰਮਾ ਡੁੱਬਿਆ

ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੁਲਾਈ

ਜ਼ਿਲ੍ਹੇ ਵਿਚਦੀ ਲੰਘਦੀ ਮੂਸਾ ਬ੍ਰਾਂਚ ਵਿੱਚ ਪਿੰਡ ਗਾਗੋਵਾਲ ਨੇੜੇ ਬਾਅਦ ਦੁਪਹਿਰ ਪਾੜ ਪੈਣ ਕਾਰਨ ਸਾਉਣੀ ਦੀ ਮੁੱਖ ਫ਼ਸਲ ਝੋਨਾ ਤੇ ਨਰਮੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ,ਜਿਸ ਕਾਰਨ ਫ਼ਸਲ ਬਰਬਾਦ ਹੋਣ ਦੇ ਨਾਲ-ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ। ਬੇਸ਼ੱਕ ਨਹਿਰੀ ਮਹਿਕਮੇ ਨੇ ਪਾਣੀ ਦਾ ਤੇਜ਼ ਵਹਾਅ ਘੱਟ ਕਰਨ ਲਈ ਭਰਥਲਾ ਨੇੜੇ ਜੋੜੇ ਪੁਲ ਹੈਂਡਾਂ ਤੋਂ ਪਾਣੀ ਦੀ ਮਿੱਕਦਾਰ ਘਟਾ ਦਿੱਤੀ ਹੈ, ਪਰ ਦੇਰ ਸ਼ਾਮ ਤੱਕ ਤੇਜ਼ ਪਾਣੀ ਕਾਰਨ ਪਾੜ ਪੂਰਿਆ ਨਹੀਂ ਜਾ ਸਕਿਆ। ਮਿਲੇ ਵੇਰਵਿਆਂ ਅਨੁਸਾਰ ਇਹ ਪਾੜ ਖ਼ਰਾਬ ਮੌਸਮ ਕਾਰਨ ਨਹਿਰ ਵਿੱਚ ਪਿਛਲੇ ਮੋਘੇ ਬੰਦ ਹੋਣ ਅਤੇ ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਪਿਆ ਦੱਸਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰਾਤੀਂ ਆਏ ਤੇਜ਼ ਝੱਖੜ ਕਾਰਨ ਨਹਿਰ ਵਿੱਚ ਡਿੱਗੇ ਟਹਾਣਿਆਂ ਕਾਰਨ ਪਾਣੀ ਨੂੰ ਲੱਗੀ ਅੱਤੜ ਕਾਰਨ ਕਿਨਾਰਿਆਂ ਉਪਰ ਬਣੇ ਦਬਾਅ ਸਦਕਾ ਨਹਿਰ ਵਿੱਚ ਇਹ ਪਾੜ ਪਿਆ। ਖੇਤਾਂ ਵਿੱਚ ਮੀਂਹ ਪੈਣ ਕਾਰਨ ਥੋੜੇ ਸਮੇਂ ਵਿੱਚ ਹੀ ਦੂਰ-ਦੂਰ ਤੱਕ ਵੱਡੀ ਪੱਧਰ 'ਤੇ ਪਾਣੀ ਫੈਲ ਗਿਆ ਅਤੇ ਸੈਂਕੜੇ ਏਕੜ ਰਕਬੇ ਵਿੱਚ ਲੱਗਿਆ ਤਾਜ਼ਾ ਝੋਨਾ ਅਤੇ ਨਰਮੇ ਦੀ ਤੰਦਰੁਸਤ ਫ਼ਸਲ ਪਾਣੀ ਵਿੱਚ ਡੁੱਬ ਗਈ।

ਨੌਜਵਾਨ ਕਿਸਾਨ ਆਗੂ ਸੁਖਜੀਤ ਸਿੰਘ ਸਮਾਓ ਨੇ ਦੋਸ਼ ਲਾਇਆ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਹਰ ਵਾਰ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਣ ਕਾਰਨ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਪਏ ਇਸ ਪਾੜ ਕਾਰਨ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਸਬੰਧੀ ਤੁਰੰਤ ਗਿਰਦਵਰੀ ਕਰਵਾਈ ਜਾਵੇ ਤੇ ਕਿਸਾਨਾਂ ਨੂੰ ਬਣਦਾ ਮੁਅਵਜ਼ਾ ਦਿੱਤਾ ਜਾਵੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All