ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ
ਪਿਛਲੇ ਇਕ ਹਫਤੇ ਤੋਂ ਮੁਕਤਸਰ ’ਚ ਨਰਮੇ ਦੇ ਘੱਟ ਭਾਅ ਦੀ ਲਾਈ ਜਾ ਰਹੀ ਬੋਲੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਅੱਜ ਵਪਾਰੀਆਂ ਨੇ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਰਮਾ ਖਰੀਦਣਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਬੋਹੜ ਸਿੰਘ ਜਟਾਣਾ ਨੇ ਦੱਸਿਆ ਕਿ ਮੁਕਤਸਰ ’ਚ ਨਰਮੇ ਦੀ ਬੋਲੀ ਮਲੋਟ ਤੇ ਗਿਦੜਬਾਹਾ ਨਾਲੋਂ 5-7 ਰੁਪਏ ਪ੍ਰਤੀ ਕੁਇੰਟਲ ਘੱਟ ਲਾਈ ਜਾ ਰਹੀ ਸੀ। ਵਪਾਰੀ ਵੀ ਇਕ ਹੀ ਸੀ। ਇਸ ਕਰਕੇ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ ਤੇ ਬੋਲੀ ਬੰਦ ਕਰਵਾ ਦਿੱਤੀ। ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ, ਕਿਸਾਨਾਂ, ਆੜ੍ਹਤੀਆਂ ਤੇ ਫੈਕਟਰੀ ਮਾਲਕਾਂ ਨੇ ਬੈਠਕ ਕਰਕੇ ਨਰਮਾ ਸਹੀ ਭਾਅ ’ਤੇ ਖਰੀਦਦਣ ਦਾ ਫੈਸਲਾ ਕੀਤਾ। ਅੱਜ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ’ਚ ਘੱਟ ਭਾਅ ’ਤੇ ਨਰਮਾ ਖਰੀਦਿਆ ਤਾਂ ਉਹ ਬਾਹਰ ਤੋਂ ਵਪਾਰੀ ਸੱਦ ਕੇ ਬੋਲੀ ਲਵਾਉਣਗੇ।