ਨਿੱਜੀ ਪੱਤਰ ਪ੍ਰੇਰਕ
ਮਾਨਸਾ, 5 ਅਕਤੂਬਰ
ਕਰੋਨਾ ਲਾਗ ਦੇ 37 ਹੋਰ ਮਰੀਜ਼ਾਂ ਠੀਕ ਹੋਣ ਨਾਲ ਮਾਨਸਾ ਜ਼ਿਲ੍ਹੇ ਵਿੱਚ ਇਸ ਲਾਗ ਤੋਂ ਉੱਭਰਨ ਵਾਲਿਆਂ ਗਿਣਤੀ 1422 ਹੋ ਗਈ ਹੈ। ਡੀਸੀ ਮਹਿੰਦਰਪਾਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਹੁਣ ਤੱਕ ਕਰੋਨਾ ਪਾਜ਼ੇਟਿਵ ਪਾਏ ਗਏ 1,682 ਵਿਅਕਤੀਆਂ ਵਿੱਚੋਂ 1,422 ਨਾਗਰਿਕ ਤੰਦਰੁਸਤ ਹੋ ਕੇ ਘਰੀਂ ਜਾ ਚੁੱਕੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 31 ਵਿਅਕਤੀਆਂ ਦੀ ਇਸ ਲਾਗ ਕਾਰਨ ਜਾਨ ਵੀ ਜਾ ਚੁੱਕੀ ਹੈ। ਡੀਸੀ ਮੁਤਾਬਕ ਜ਼ਿਲ੍ਹੇ ਵਿੱਚ ਅੱਜ ਤੱਕ 32,318 ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋਂ 1,682 ਵਿਅਕਤੀ ਕਰੋਨਾ ਪਾਜ਼ਟਿਵ ਆਏ। ਜ਼ਿਲ੍ਹੇ ਵਿੱਚ ਹੁਣ ਤੱਕ 229 ਸਰਗਰਮ ਕੇਸ ਹਨ। ਉਨ੍ਹਾਂ ਦੱਸਿਆ ਕਿ ਅੱਜ 13 ਨਵੇਂ ਕੇਸ ਸਾਹਮਣੇ ਆਏ ਹਨ।