ਪੱਤਰ ਪ੍ਰੇਰਕ
ਭਗਤਾ ਭਾਈ, 15 ਅਕਤੂਬਰ
ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿੱਚ ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ ਦੀ ਅਗਵਾਈ ਹੇਠ ਬੱਚਿਆਂ ਦੇ ਦਸਤਾਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਅਧਿਆਪਕਾ ਪਲਵਿੰਦਰ ਕੌਰ ਜਲਾਲ ਨੇ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ। ਦਸਤਾਰ ਮੁਕਾਬਲੇ ਦੇ ਸੀਨੀਅਰ ਗਰੁੱਪ ’ਚੋਂ ਖੁਸ਼ਕਰਨ ਸਿੰਘ, ਭਰਵਿੰਦਰ ਸਿੰਘ ਅਤੇ ਜਸ਼ਨ ਸਿੰਘ, ਜੂਨੀਅਰ ਗਰੁੱਪ ’ਚੋਂ ਕਰਨਜੋਤ ਸਿੰਘ, ਕਰਮਜੀਤ ਸਿੰਘ ਤੇ ਖੁਸ਼ਨੂਰ ਸਿੰਘ, ਪੇਟਿੰਗ ਮੁਕਾਬਲੇ ਵਿੱਚ ਜੂਨੀਅਰ ਗਰੁੱਪ ’ਚੋਂ ਗੁਰਕੀਰਤਨ ਸਿੰਘ, ਅਨਮੋਲਦੀਪ ਕੌਰ, ਸ਼ਰਨ ਕੌਰ, ਸੀਨੀਅਰ ਗਰੁੱਪ ‘ਚ ਮਨਪ੍ਰੀਤ ਸਿੰਘ, ਰਣਜੀਤ ਸਿੰਘ ਤੇ ਰਫ਼ੀ ਖਾਨ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਮਹਿਲਾ ਕਾਲਜ ਵਿੱਚ ਮਨੋਵਿਗਿਆਨ ਵਿਸ਼ਾ ਪਰਿਸ਼ਦ ਵੱਲੋਂ ‘ਡਰਗ ਐਬਯੂਜ਼’ ਵਿਸ਼ੇ ’ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੂਰਾ ਨੇ ਪਹਿਲਾ, ਕਸ਼ਿਸ਼ ਨੇ ਦੂਜਾ, ਮਨੀਸ਼ਾ ਤੇ ਜਸ਼ਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਬੁਲਾਰੇ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਪ੍ਰੋ. ਰਾਮ ਕੁਮਾਰ ਜਾਂਗੜਾ ਦੀ ਪ੍ਰਧਾਨਗੀ ਹੇਠ ਹੋਏ ਇਸ ਮੁਕਾਬਲੇ ਵਿੱਚ ਕਾਲਜ ਦੀਆਂ 34 ਵਿਦਿਆਰਥਣਾਂ ਨੇ ਸ਼ਿਰਕਤ ਕੀਤੀ ਸੀ।