ਬਠਿੰਡਾ: ਪਿੰਡ ਝੁੰਬਾ ਵਿੱਚ ਅੱਜ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੰਬਾਈਨ ਡਰਾਈਵਰ ਕੁਲਵਿੰਦਰ ਸਿੰਘ 26 ਪੁੱਤਰ ਗੁਰਚਰਨ ਸਿੰਘ ਵਾਸੀ ਝੁੰਬਾ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਅੱਜ ਦੁਰਘਟਨਾ ਉਸ ਵੇਲੇ ਵਾਪਰੀ ਜਦੋਂ ਕੁਲਵਿੰਦਰ ਸਵੇਰੇ ਅੱਠ ਵਜੇ ਖੇਤਾਂ ਵਿੱਚ ਕਣਕ ਕੱਟਣ ਤੋਂ ਪਹਿਲਾਂ ਕੰਬਾਈਨ ਦੇ ਉੱਪਰ ਖੜ੍ਹ ਕੇ ਪਾਣੀ ਪਾ ਰਿਹਾ ਸੀ। ਇਸ ਦੌਰਾਨ ਉਪਰੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਚਾਨਕ ਉਸ ਦੇ ਸਿਰ ਨਾਲ ਖਹਿ ਗਈਆਂ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। -ਪੱਤਰ ਪ੍ਰੇਰਕ