ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ
ਫ਼ਰੀਦਕੋਟ: ਤਿਉਹਾਰਾਂ ਦੇ ਦਿਨ ਹੋਣ ਕਾਰਨ ਲੋਕਾਂ ਨੂੰ ਚੰਗੇ ਮਿਆਰ ਦੇ ਖਾਧ-ਪਦਾਰਥ ਅਤੇ ਮਠਿਆਈਆਂ ਮੁਹੱਈਆ ਕਰਵਾਉਣ ਅਤੇ ਮਿਲਾਵਟਖੋਰੀ ਨੂੰ ਰੋਕਣ ਦੇ ਮਕਸਦ ਨਾਲ ਫੂਡ ਕਮਿਸ਼ਨਰ ਡਾ. ਰਾਜੀਵ ਜੋਸ਼ੀ ਵੱਲੋਂ ਆਪਣੀ ਟੀਮ ਸਮੇਤ ਫਰੀਦਕੋਟ ਸ਼ਹਿਰ ਦੀਆਂ ਮਠਿਆਈ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫੂਡ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਤਿਉਹਾਰ ਦੇ ਦਿਨਾਂ ਵਿੱਚ ਸਾਫ-ਸਫਾਈ ਅਤੇ ਗੁਣਵੱਤਾ ਭਰਪੂਰ ਸਮੱਗਰੀ ਤਿਆਰ ਕਰਨ ਦੇ ਆਦੇਸ਼ ਦਿੱਤੇ ਅਤੇ ਦੁਕਾਨਦਾਰਾਂ ਨੂੰ ਫੂਡ ਲਾਇੰਸਸ ਬਣਵਾਉਣ ਲਈ ਜਾਗਰੂਕ ਕੀਤਾ। ਫੂਡ ਕਮਿਸ਼ਨਰ ਨੇ ਹਲਵਾਈਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਖੁਦ ਮਿਆਰੀ ਗੁਣਵੱਤਾ ਵਾਲੀ ਮਠਿਆਈ ਤਿਆਰ ਕਰਨ ਅਤੇ ਬਾਹਰੋਂ ਤਿਆਰ ਹੋਈਆਂ ਮਠਿਆਈਆਂ ਖਰੀਦ ਕੇ ਨਾ ਵੇਚਣ। ਫੂਡ ਸੇਫਟੀ ਅਫਸਰ ਗਗਨਦੀਪ ਕੌਰ ਨੇ ਵੀ ਆਮ ਜਨਤਾ ਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਤਾਜ਼ਾ ਬਣੀਆਂ ਅਤੇ ਗੁਣਵੱਤਾ ਭਰਪੂਰ ਮਠਿਆਈਆਂ ਹੀ ਖਰੀਦਣ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ
ਕੈਪਸ਼ਨ: ਦੁਕਾਨਾਂ ਦੀ ਚੈਕਿੰਗ ਕਰਦੇ ਹੋਏ ਫੂਡ ਕਮਿਸ਼ਨਰ ਡਾ. ਰਾਜੀਵ ਜੋਸ਼ੀ। -ਫੋਟੋ: ਜੱਸ