ਭਗਤਾ ਭਾਈ: ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਖ਼ਾਸ ਕਿਸਮ ਦੀ ਮਸ਼ੀਨਰੀ ਤਿਆਰ ਕਰਨ ਵਾਲੀ ਚਾਨੀ ਐਗਰੋ ਇੰਡਸਟਰੀ ਸਿਰੀਏਵਾਲਾ ਵੱਲੋਂ ਵਿਸ਼ਵਕਰਮਾ ਦਿਵਸ ਮੌਕੇ ਇੰਡਸਟਰੀ ਦੇ ਡਾਇਰੈਕਟਰ ਅਤੇ ਸਟੇਟ ਐਵਾਰਡੀ ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਚਾਨੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਇੰਡਸਟਰੀ ’ਚ ਕੰਮ ਕਰਦੇ ਵਰਕਰਾਂ ਦਾ ਸਨਮਾਨ ਕੀਤਾ ਗਿਆ। ਗੁਰਤੇਜ ਸਿੰਘ ਚਾਨੀ ਨੇ ਕਿਹਾ ਕਿ ਚਾਨੀ ਇੰਡਸਟਰੀ ਵੱਲੋਂ ਖੇਤੀਬਾੜੀ ਤੇ ਪਰਾਲੀ ਦੀ ਸਾਂਭ ਸੰਭਾਲ ਲਈ ਤਿਆਰ ਕੀਤੀ ਗਈ ਮਸ਼ੀਨਰੀ ’ਚ ਇੰਡਸਟਰੀ ‘ਚ ਕੰਮ ਕਰਨ ਵਾਲੇ ਵਰਕਰਾਂ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਉਨ੍ਹਾਂ ਦੇ ਇਸ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਦਾ ਸਨਮਾਨ ਬੇਹੱਦ ਜ਼ਰੂਰੀ ਹੈ। ਇਸ ਮੌਕੇ ਇੰਡਸਟਰੀ ਦੇ ਸਰਪ੍ਰਸਤ ਹਰਦੇਵ ਸਿੰਘ, ਐੱਮ.ਡੀ. ਤਰਲੋਚਨ ਸਿੰਘ, ਜਨਰਲ ਮੈਨੇਜਰ ਨਿਰਮਲ ਸਿੰਘ, ਇੰਜਨੀਅਰ ਗੁਰਵਿੰਦਰ ਸਿੰਘ ਤੇ ਅਮਨਦੀਪ ਚਾਨੀ ਹਾਜ਼ਰ ਸਨ। -ਪੱਤਰ ਪ੍ਰੇਰਕ