ਭੁੱਚੋ ਮੰਡੀ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਨਥਾਣਾ ਵੱਲੋਂ ਜੱਥੇਬੰਦੀ ਦੇ ਬਾਨੀ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 13ਵੀਂ ਬਰਸੀ ਸਥਾਨਕ ਮਿਉਂਸਿਪਲ ਪਾਰਕ ਵਿੱਚ ਮਨਾਈ ਗਈ। ਇਸ ਮੌਕੇ ਬਲਾਕ ਦੇ ਆਗੂਆਂ ਅਤੇ ਵਰਕਰਾਂ ਨੇ ਬਲਕਾਰ ਸਿੰਘ ਡਕੌਂਦਾ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਸ਼ਰਧਾਂਜ਼ਲੀ ਦਿੱਤੀ ਅਤੇ ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲਦੇ ਰਹਿਣ ਦਾ ਪ੍ਰਣ ਦੁਹਰਾਇਆ। ਕਿਸਾਨ ਰਛਪਾਲ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ ਸਮੁੱਚੇ ਬਲਾਕ ਦੇ ਆਗੂ ਬਲਵੀਰ ਤੁੰਗਵਾਲੀ, ਜੋਗਿੰਦਰ ਕੌਰ, ਜਸਪਾਲ ਕੌਰ, ਗੁਰਦਾਸ ਸੇਮਾ, ਕਾਲਾ ਸਿੰਘ ਤੇ ਪੱਪੀ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ