ਨਿਹਾਲ ਸਿੰਘ ਵਾਲਾ: ਪੰਜਾਬ ਪੁਲੀਸ ਵੱਲੋਂ ਆਪਣੀਆਂ ਡਿਊਟੀਆਂ ਦੇ ਨਾਲ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਿਆਂ ਪਿੰਡ ਰੌਂਤਾ ਦੇ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਤ ਨੌਜਵਾਨ ਦਾ 23ਵਾਂ ਜਨਮ ਦਿਨ ਮਨਾ ਕੇ ਗਿਆ। ਸਾਹਿਤਕਾਰ ਤੇਜਾ ਸਿੰਘ ਰੌਂਤਾ ਦੇ ਪੋਤਰੇ ਸਰਗਮ ਦਾ ਜਨਮ ਦਿਨ ਕੇਕ ਕੱਟਣ ਸਮੇਂ ਡੀਐੱਸਪੀ ਮਨਜੀਤ ਸਿੰਘ ਢੇਸੀ, ਡੀਐੱਸਪੀ ਸੁਖਵਿੰਦਰ ਸਿੰਘ ਨਾਲ ਮਨੋਜ ਭੱਲਾ ਚੇਅਰਮੈਨ, ਜਗਜੀਤ ਸਿੰਘ ਮਾਣੂੰਕੇ ਮਨੇਜਰ, ਗੁਰਸੇਵਕ ਸਿੰਘ ਘੋਲੀਆ ਸਰਪੰਚ, ਪ੍ਰਿੰਸ ਕੋਕਰੀ ਪ੍ਰਧਾਨ ਵੀ ਮੌਜੂਦ ਸਨ। ਡੀਐੱਸਪੀ ਢੇਸੀ ਨੇ ਦੱਸਿਆ ਕਿ ਸਰਗਮ ਨੂੰ ਹੌਸਲਾ ਦੇਣ ਲਈ ਉਸਦਾ ਜਨਮ ਦਿਨ ਮਨਾ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। -ਪੱਤਰ ਪ੍ਰੇਰਕ