ਪੱਤਰ ਪੇ੍ਰਕ
ਝੁਨੀਰ, 6 ਜੂਨ
ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਡਾਕਟਰ ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਨੂੰ ਮੁੱਖ ਰੱਖਦੇ ਹੋਏ ਡਾਕਟਰ ਰਵਨੀਤ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਝੁਨੀਰ ਦੀ ਅਗਵਾਈ ਹੇਠ ਸੀਐੱਚਸੀ ਝੁਨੀਰ ਅਧੀਨ ਪੈਂਦੇ ਸਿਹਤ ਕੇਂਦਰਾਂ ਦੂਲੋਵਾਲ, ਕੋਟ ਧਰਮੂ, ਭੰਮੇ ਕਲਾਂ, ਲਾਲਿਆਂ ਵਾਲੀ, ਨੰਦਗੜ੍ਹ, ਚੈਨੇਵਾਲਾ, ਮੋਫਰ,ਦਲੇਲਵਾਲਾ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਕੁਲਜੀਤ ਸਿੰਘ ਅਤੇ ਜਸਵੀਰ ਸਿੰਘ ਖੁਰਮੀ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਬਾਰੇ ਜਾਣਕਾਰੀ ਦਿੱਤੀ।
ਸਮਾਲਸਰ (ਪੱਤਰ ਪ੍ਰੇਰਕ): ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸਰਕਾਰੀ ਨਰਸਰੀ ਸਮਾਲਸਰ ਵਿਚ ਵਣ ਵਿਭਾਗ ਦੇ ਗਾਰਡ ਈਸ ਪੁਰੀ ਵੱਲੋਂ ਵਾਤਾਵਰਨ ਪ੍ਰੇਮੀਆਂ ਨਾਲ ਮੀਟਿੰਗ ਕੀਤੀ ਅਤੇ ਪੌਦੇ ਵੰਡੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੁਲਾਈ ਵਿਚ ਪੌਦੇ ਵੰਡੇ ਜਾਣਗੇ।
ਚਾਉਕੇ (ਪੱਤਰ ਪ੍ਰੇਰਕ): ਪੰਜਾਬੀ ਯੂਨੀਵਰਸਿਟੀ ਪਟਿਆਲਾ,ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ .ਫਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਦੇ ਕੌਮੀ ਸੇਵਾ ਯੋਜਨਾ ਦੇ ਵਾਲੰਟੀਅਰਾਂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ। ਇਸ ਮੌਕੇ ਦਾਤਾਰ ਐਜੂਕੇਸ਼ਨਲ ਤੇ ਵਾਤਾਵਰਨ ਟਰੱਸਟ ਬਠਿੰਡਾ ਦੇ ਪ੍ਰਧਾਨ ਬਲਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਐੱਸਐੱਸ ਚੱਠਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਜੀਵਨ ਮਾਰਗ ਦਰਸ਼ਕ ਲਈ ਸੇਵਾ ਭਾਵਨਾ ਤੇ ਕੁਦਰਤ ਪ੍ਰਤੀ ਪਿਆਰ ਅਤੀ ਜ਼ਰੂਰੀ ਹੈ। ਕਾਲਜ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਐੱਮਡੀ ਮਨਜੀਤ ਕੌਰ ਚੱਠਾ, ਪ੍ਰੋ ਗੁਰਵਿੰਦਰ ਸਿੰਘ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਵਰਿੰਦਰ ਕੌਰ ਹਾਜ਼ਰ ਸਨ।
ਪੰਛੀਆਂ ਦੇ ਆਵਾਸ ਲਈ ਆਲ੍ਹਣੇ ਵੰਡੇ
ਬੋਹਾ (ਪੱਤਰ ਪ੍ਰੇਰਕ): ਪਰਿੰਦਾ ਅਵਾਸ ਹਾਕਮ ਵਾਲਾ ਵੱਲੋਂ ਅੱਜ ਪੰਛੀਆਂ ਦੇ ਰਹਿਣ ਲਈ ਆਲ੍ਹਣਿਆਂ ਦੀ ਵੀ ਵਾਤਾਵਰਣ ਪ੍ਰੇਮੀਆਂ ਨੂੰ ਵੰਡ ਕੀਤੀ ਗਈ। ਇਸ ਮੌਕੇ ਸੰਸਥਾ ਦੇ ਮੁੱਖ ਪ੍ਰਬੰਧਕ ਭਗਵਾਨ ਸਿੰਘ ਹਾਕਮ ਪਰਦੇਸੀ,ਪ੍ਰੈੱਸ ਸਕੱਤਰ ਦਰਸ਼ਨ ਸਿੰਘ ਜੱਸੜ ,ਸਰਪੰਚ ਪਲਵਿੰਦਰ ਸਿੰਘ ਥਿੰਦ,ਨਾਜਰ ਸਿੰਘ ਸਰਦਾਰੇਵਾਲਾ, ਪ੍ਰਿੰਸੀਪਲ ਮੇਘਾ ਸਿੰਘ ਹਾਕਮਵਾਲਾ,ਸਕੂਲ ਭਲਾਈ ਕਮੇਟੀ ਦੇ ਪ੍ਰਧਾਨ ਸੰਸਾਰ ਸਿੰਘ ਥਿੰਦ ਨੇ ਹਾਜ਼ਰ ਸਨ।ਇਸ ਦੌਰਾਨ ਵਾਤਾਵਰਨ ਦਿਵਸ ਮੌਕੇ ਕੇਕ ਵੀ ਕੱਟਿਆ ਗਿਆ ।