ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 27 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਥਾਨਕ ਸ਼ਹਿਰ ਦੇ ਮੇਨ ਚੌਕ ’ਚ ਖੁਸ਼ੀ ਮਨਾਈ ਗਈ। ਇਸ ਮੌਕੇ ਸਮਰਥਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਟਾਕੇ ਚਲਾਏ ਅਤੇ ਲੱਡੂ ਵੰਡੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਗੁਰਚਰਨ ਸਿੰਘ ਖਾਲਸਾ ਤੇ ਬਲਜਿੰਦਰ ਸਿੰਘ ਭਗਤਾ ਨੇ ਮਾਨ ਨੂੰ ਵਧਾਈ ਦਿੰਦੇ ਹੋਏ ਸੰਗਰੂਰ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਾਨ ਦੀ ਜਿੱਤ ਪੰਥ ਅਤੇ ਪੰਜਾਬ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਤਿੰਨ ਮਹੀਨਿਆਂ ਵਿੱਚ ਹੀ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਭਾਈ ਹਰਜਿੰਦਰ ਸਿੰਘ ਸਿਰੀਏਵਾਲਾ, ਕਥਾ ਵਾਚਕ ਹਰਵਿੰਦਰ ਸਿੰਘ ਭਗਤਾ, ਢਾਡੀ ਬਲਵਿੰਦਰ ਸਿੰਘ ਭਗਤਾ, ਗੋਪੀ ਨੰਬਰਦਾਰ, ਜਸਪ੍ਰੀਤ ਸਿੰਘ ਬੂਟਾ, ਕੇਵਲ ਸਿੰਘ ਗਿੱਲ, ਕੁਲਦੀਪ ਬਰਾੜ, ਸਾਲੂ ਬਰਾੜ, ਹਰਪਾਲ ਸਿੰਘ ਭਗਤਾ, ਹਰਭਜਨ ਸਿੱਧੂ, ਸੁਖਮੰਦਰ ਸਿੰਘ ਨਿਉਰ, ਰੇਸ਼ਮ ਸਿੰਘ ਖਾਲਸਾ, ਬਿੰਦਰ ਦਿਆਲਪੁਰਾ ਭਾਈਕਾ, ਬਾਬੂ ਸਿੰਘ ਕੋਠਾਗੁਰੂ, ਭੋਲਾ ਸਿੰਘ ਗੁੰਮਟੀ ਆਦਿ ਹਾਜ਼ਰ ਸਨ।