ਪੱਤਰ ਪ੍ਰੇਰਕ
ਅਬੋਹਰ, 8 ਸਤੰਬਰ
ਸੀ.ਆਈ.ਏ. ਸਟਾਫ਼-2 ਦੇ ਇੰਚਾਰਜ ਸੱਜਣ ਸਿੰਘ, ਏ.ਐਸ.ਆਈ. ਮਿਲਖਾ ਰਾਜ ਤੇ ਏ.ਐਸ.ਆਈ. ਸੋਮ ਪ੍ਰਕਾਸ਼ ’ਤੇ ਆਧਾਰਤ ਪੁਲੀਸ ਟੀਮ ਨੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਚਾਲਕ ਨੂੰ 92 ਕਿਲੋ ਭੁੱਕੀ ਸਣੇ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸੀ.ਆਈ.ਏ. ਸਟਾਫ-2 ਦੀ ਟੀਮ ਨੇ ਸ੍ਰੀਗੰਗਾਨਗਰ ਬਾਈਪਾਸ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕੈਂਟਰ ਵਿੱਚੋਂ 92 ਕਿਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਕੈਂਟਰ ਚਾਲਕ ਦੀ ਪਛਾਣ ਸੁਰਜੀਤ ਸਿੰਘ ਵਾਸੀ ਵੈਰੋ ਮੰਗਲ ਗੁਰਦਾਸਪੁਰ ਵਜੋਂ ਕੀਤੀ ਹੈ।