ਇਕ ਕਰੋੜ ਦੀ ਅਦਾਇਗੀ ਨਾ ਕਰਨ ’ਤੇ ਬੈਂਕ ਦੀ ਇਮਾਰਤ ਸੀਲ

ਇਕ ਕਰੋੜ ਦੀ ਅਦਾਇਗੀ ਨਾ ਕਰਨ ’ਤੇ ਬੈਂਕ ਦੀ ਇਮਾਰਤ ਸੀਲ

ਬੈਂਕ ਨੂੰ ਸੀਲ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਅਧਿਕਾਰੀ।

ਸੁੰਦਰ ਨਾਥ ਆਰੀਆ

ਅਬੋਹਰ, 1 ਮਾਰਚ

ਇਥੋਂ ਦੇ ਬਾਜ਼ਾਰ ਨੰਬਰ 4 ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵੱਲੋਂ ਨਗਰ ਨਿਗਮ ਦਾ 1 ਕਰੋੜ ਰੁਪਏ ਦਾ ਕਿਰਾਇਆ ਨਾ ਭਰੇ ਜਾਣ ’ਤੇ ਅੱਜ ਨਗਰ ਨਿਗਮ ਅਧਿਕਾਰੀਆਂ ਨੇ ਬੈਂਕ ਨੂੰ ਸੀਲ ਕਰ ਦਿੱਤਾ। ਇਸ ਤੋਂ ਬਾਅਦ ਬੈਂਕ ਦੋ ਦੋਹੇਂ ਮੇਨ ਗੇਟਾਂ ਨੂੰ ਵੀ ਸੀਲ ਕੀਤਾ ਗਿਆ ਤੇ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ।

ਅੱਜ ਨਗਰ ਨਿਗਮ ਦੇ ਐੱਸ.ਈ. ਸੰਦੀਪ ਕੁਮਾਰ ਟੀਮ ਸਣੇ ਬਾਜ਼ਾਰ ਨੰ. 4 ਵਿੱਚ ਐੱਸਬੀਆਈ ਸ਼ਾਖਾ ਦੀ ਬਿਲਡਿੰਗ ਨੂੰ ਸੀਲ ਕਰਨ ਪੁੱਜੇ। ਉਨ੍ਹਾਂ ਨਾਲ ਨਗਰ ਥਾਣਾ-2 ਦੇ ਮੁਖੀ ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਵੀ ਸਨ। ਸੰਦੀਪ ਕੁਮਾਰ ਨੇ ਦੱਸਿਆ ਕਿ ਸਾਲ 1982 ਤੋਂ ਹੁਣ ਤੱਕ ਇਸ ਬੈਂਕ ਦੀ ਕਰੀਬ 1 ਕਰੁੜ ਰੁਪਏ ਦੀ ਦੇਣਦਾਰੀ ਹੈ।

ਇਸ ਸਬੰਧ ਵਿੱਚ ਨਗਰ ਨਿਗਮ ਵੱਲੋਂ 10 ਵਾਰ ਬੈਂਕ ਨੂੰ ਨੋਟਿਸ ਭੇਜੇ ਗਏ ਪਰ ਬੈਂਕ ਵੱਲੋਂ ਭੁਗਤਾਨ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਇਸ ਬੈਂਕ ਦਾ ਕਿਰਾਇਆ ਪ੍ਰਤੀ ਮਹੀਨਾ ਕਰੀਬ 5 ਲੱਖ ਰੁਪਏ ਬਣਦਾ ਹੈ ਪਰ ਸਾਲ 1982 ਤੋਂ ਇਹ ਕਿਰਾਇਆ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੀ ਚੱਲਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵਾਲੀ ਜਗ੍ਹਾ ਨਗਰ ਨਿਗਮ ਦੀ ਮਲਕੀਅਤ ਹੈ ਅਤੇ ਕਿਰਾਏ ਦੀ ਵਸੂਲੀ ਲਈ ਨਿਗਮ ਨੇ ਪੀਪੀ ਐਕਟ ਤਹਿਤ ਐੱਸਡੀਐੱਮ ਕਮ ਕੁਲੈਕਟਰ ਦੀ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ, ਜਿਸਦਾ ਫੈਸਲਾ 15 ਦਸੰਬਰ 2020 ਨੂੰ ਨਿਗਮ ਦੇ ਹੱਕ ’ਚ ਹੋ ਚੁੱਕਾ ਹੈ।

ਨਿਗਮ ਵੱਲੋਂ ਬੈਂਕ ਦਾ ਕਬਜ਼ਾ ਲੈਣ ਲਈ ਇਕ ਮਹੀਨੇ ਦਾ ਸਮਾਂ ਬੈਂਕ ਨੂੰ ਦਿੱਤਾ ਗਿਆ ਸੀ ਪਰ ਬੈਂਕ ਨੇ ਕਿਰਾਏ ਦੀ ਅਦਾਇਗੀ ਨਹੀਂ ਕੀਤੀ। ਅੱਜ ਨਗਰ ਨਿਗਮ ਦੇ ਅਮਲੇ ਨੇ ਬੈਂਕ ਪੁੱਜ ਕੇ ਬੈਂਕ ’ਚ ਮੌਜੂਦ ਉਪਭੋਗਤਾਵਾਂ ਨੂੰ ਬਾਹਰ ਕੱਢ ਕੇ ਬੈਂਕ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ। ਇਸ ਮੌਕੇ ਐਕਸਈਐੱਨ, ਐੱਸਡੀਓ ਚਿਰਾਗ ਬਾਂਸਲ, ਸੁਪਰੀਡੈਂਟ ਰਵੀ ਕੁਮਾਰ, ਜੇਈ ਸਾਗਰ ਸੋਨੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All