ਜੋਗਿੰਦਰ ਸਿੰਘ ਮਾਨ
ਮਾਨਸਾ, 1 ਦਸੰਬਰ
ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਹੁਣ ਕੋਲਾ ਵਾਧੂ ਹੋਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਤੋਂ ਦੋ ਹੋਰ ਯੂਨਿਟ ਚਲਾਉਣ ਦੀ ਆਗਿਆ ਮੰਗੀ ਗਈ ਹੈ। ਇਸ ਸਮੇਂ ਇਸ ਤਾਪ ਘਰ ਦਾ ਸਿਰਫ਼ ਇੱਕੋ ਯੂਨਿਟ ਕੰਮ ਕਰ ਰਿਹਾ ਹੈ, ਜਿਸ ਤੋਂ ਲਗਪਗ 623 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਥਰਮਲ ਦੇ ਕੁੱਲ ਤਿੰਨ ਯੂਨਿਟ ਹਨ ਅਤੇ ਇਸ ਦੀ ਸਮਰੱਥਾ 1980 ਮੈਗਾਵਾਟ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੂਸਰੇ ਦੋਵੇਂ ਯੂਨਿਟ ਇਸ ਵੇਲੇ ਕੰਮ ਕਰਨ ਦੀ ਸਥਿਤੀ ਵਿੱਚ ਹਨ ਅਤੇ ਉਹ ਪਾਵਰ ਕਾਰਪੋਰੇਸ਼ਨ ਦੀ ਆਗਿਆ ਨੂੰ ਹੀ ਉਡੀਕ ਰਹੇ ਹਨ। ਬਣਾਂਵਾਲਾ ਥਰਮਲ ਪਲਾਂਟ ਦੇ ਪ੍ਰਬੰਧਕਾਂ ਤੋਂ ਪਤਾ ਲੱਗਿਆ ਹੈ ਕਿ ਇਸ ਪਲਾਂਟ ਵਿੱਚ ਲਗਪਗ 7-8 ਰੇਲ ਗੱਡੀਆਂ ਹਰ ਰੋਜ਼ ਕੋਲਾ ਲੈ ਕੇ ਆ ਰਹੀਆਂ ਹਨ।
ਥਰਮਲ ਅੱਗੇ ਧਰਨਾ ਜਾਰੀ
ਵੱਲੋਂ ਬਣਾਂਵਾਲਾ ਥਰਮਲ ਪਲਾਂਟ ਅੱਗੇ ਦਿੱਤਾ ਧਰਨਾ ਅੱਜ ਤੀਜੇ ਮਹੀਨੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਅੱਜ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਥਰਮਲ ਅੱਗੇ ਲੱਗਿਆ ਧਰਨਾ ਖੇਤੀ ਕਾਨੂੰਨਾਂ ਬਾਰੇ ਫ਼ੈਸਲਾ ਹੋਣ ਤੱਕ ਜਾਰੀ ਰਹੇਗਾ।