ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 29 ਮਈ
ਸਾਹਿਤਕ ਮੰਚ ਭਗਤਾ ਭਾਈ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਦਾ ਨਾਵਲ ‘ਸਾਡੇ ਦਿਲ ਤੋਂ ਪੁੱਛ ਸੱਜਣਾ’ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਰਿਲੀਜ਼ ਕੀਤਾ। ਗੁਰਦਰਸ਼ਨ ਸਿੰਘ ਲੁੱਧੜ ਨੇ ਨਾਵਲ ’ਤੇ ਪੇਪਰ ਪੜ੍ਹਿਆ। ਗੁਰਮੀਤ ਕੜਿਆਲਵੀ ਨੇ ਕਿਹਾ ਕਿ ਬਲੌਰ ਸਿੰਘ ਸਿੱਧੂ ਦਾ ਇਹ ਨਾਵਲ ਪੰਜਾਬੀ ਵਿਰਸੇ ਦੀਆਂ ਯਾਦਾਂ ਸਾਂਝੀਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਨਾਵਲ ਪੰਜਾਬ ਦਾ ਧਾਰਮਿਕ, ਆਰਥਿਕ ਤੇ ਸਮਾਜਿਕ ਆਧਾਰ ’ਤੇ ਬੇੜਾ ਗ਼ਰਕ ਕਰਨ ਵਾਲਿਆਂ ਨੂੰ ਫਿਟਕਾਰਾਂ ਪਾਉਂਦਾ ਹੈ ਅਤੇ ਇਹ ਨਾਵਲ ਪੜ੍ਹਨ ਵਾਲੇ ਹਰੇਕ ਪਾਠਕ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਸਾਹਿਤ ਪ੍ਰੇਮੀ ਹਰਬੰਸ ਸਿੰਘ ਬਰਾੜ (ਕੇਸਰਵਾਲਾ) ਨੇ ਨਵੇਂ ਨਾਵਲ ’ਤੇ ਚਰਚਾ ਕਰਦਿਆਂ ਬਲੌਰ ਸਿੰਘ ਸਿੱਧੂ ਨੂੰ ਵਧਾਈ ਦਿੱਤੀ। ਸਾਹਿਤਕ ਮੰਚ ਦੇ ਮੈਂਬਰਾਂ ਵੱਲੋਂ ਕਹਾਣੀਕਾਰ ਗੁਰਮੀਤ ਕੜਿਆਲਵੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਅੰਮ੍ਰਿਤਪਾਲ ਕਲੇਰ, ਬਲਦੇਵ ਸਿੰਘ ਫੌਜੀ, ਸਵਰਨ ਭਗਤਾ, ਮਾ. ਜਸਵੀਰ ਕਲਿਆਣ, ਸੁਖਵਿੰਦਰ ਚੀਦਾ, ਮਾ. ਸੁਰਜੀਤ ਸਿੰਘ, ਸੰਦੀਪ ਭਗਤਾ, ਜਸਪ੍ਰੀਤ ਸਿੰਘ ਬੂਟਾ ਆਦਿ ਹਾਜ਼ਰ ਸਨ।