ਪੱਤਰ ਪ੍ਰੇਰਕ
ਤਪਾ ਮੰਡੀ, 2 ਅਕਤੂਬਰ
ਗੁਰਦੁਆਰਾ ਤਪ ਸਥਾਨ ਘੁੰਨਸ ਵਿਚ ਹਰ ਸਾਲ ਦਸਹਿਰੇ ਮੌਕੇ ਸੰਤ ਅਤਰ ਸਿੰਘ ਘੁੰਨਸ ਦੀ ਬਰਸੀ ’ਤੇ ਦਿੱਤਾ ਜਾਣ ਵਾਲਾ ਸਾਹਿਤਕ ਐਵਾਰਡ ਇਸ ਵਾਰ ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐਵਾਰਡ ਕਮੇਟੀ ਦੇ ਚੇਅਰਮੈਨ ਬਲਵੀਰ ਸਿੰਘ ਘੁੰਨਸ ਨੇ ਦੱਸਿਆ ਕਿ ਸਨਮਾਨ ਵਿਚ 5100 ਰੁਪਏ ਅਤੇ ਸ਼ਾਲ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ 1991 ਵਿਚ ਹੋਂਦ ਵਿਚ ਆਇਆ ਸੀ।