ਲੰਬੀ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਕੱਚੇ ਘਰਾਂ ’ਚ ਰਹਿੰਦੇ ਹਰੇਕ ਗਰੀਬ ਪਰਿਵਾਰ ਨੂੰ ਪੱਕੇ ਘਰ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ’ਚ ਵਜ਼ੀਫ਼ਿਆਂ ’ਚ ਘਪਲੇਬਾਜ਼ੀ ਕਾਰਨ ਸਾਢੇ ਤਿੰਨ ਲੱਖ ਦਲਿਤ ਵਿਦਿਆਰਥੀਆਂ ਨੂੰ ਕਾਲਜਾਂ ’ਚੋਂ ਹਟਾ ਦਿੱਤਾ ਗਿਆ। ਅਕਾਲੀ ਸੱਤਾ ’ਚ ਆਉਂਦੇ ਸਾਰ ਵਜ਼ੀਫਿਆਂ ਦੀ ਸਮੇਂ ਸਿਰ ਵੰਡ ਕਰ ਕੇ ਕਾਲਜਾਂ ’ਚੋਂ ਫੀਸ ਕਾਰਨ ਕੱਢੇ ਵਿਦਿਆਰਥੀਆਂ ਨੂੰ ਦੁਬਾਰਾ ਦਾਖ਼ਲੇ ਦਿਵਾਏ ਜਾਣਗੇ। ਉਨ੍ਹਾਂ ਵੋਟਰਾਂ ਨੂੰ 20 ਤਰੀਕ ਨੂੰ ਅਕਾਲੀ-ਬਸਪਾ ਦੇ ਹੱਕ ’ਚ ਭੁਗਤਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ