ਪੱਤਰ ਪ੍ਰੇਰਕ
ਭੁੱਚੋ ਮੰਡੀ, 24 ਸਤੰਬਰ
ਯੂਨੀਕ ਆਈਟੀਆਈ ਭੁੱਚੋ ਕਲਾਂ ਵਿੱਚ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਰਪੰਚ ਗੁਰਪ੍ਰੀਤ ਸਰਾਂ ਅਤੇ ਸੰਸਥਾ ਦੇ ਚੇਅਰਮੈਨ ਗੋਪਾਲਜੀਤ ਸਿੰਘ ਸਿੱਧੂ ਨੇ ਸਿਖਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਤੇ ਸਨਮਾਨਤ ਕੀਤਾ। ਚੇਅਰਮੈਨ ਨੇ ਦੱਸਿਆ ਕਿ ਇਲੈਕਟ੍ਰੀਸ਼ਨ ਟਰੇਡ ਵਿੱਚੋਂ ਤਰਸੇਮ ਸਿੰਘ ਅਤੇ ਸੁਖਜੋਤ ਸਿੰਘ (93 ਫ਼ੀਸਦੀ) ਨੇ ਪਹਿਲਾ, ਸੁਖਪ੍ਰੀਤ ਸਿੰਘ ਨੇ ਦੂਜਾ ਅਤੇ ਹਰਪ੍ਰੀਤ ਸਿੰਘ ਨੇ ਤੀਜਾ, ਇਲੈਕਟ੍ਰੀਸ਼ਨ ਟਰੇਡ ਸਾਲ ਦੂਜਾ ਵਿੱਚੋਂ ਰਾਹੁਲ ਯਾਦਵ ਅਤੇ ਸਾਹਿਲ ਕੁਮਾਰ (90 ਫ਼ੀਸਦ) ਨੇ ਪਹਿਲਾ, ਜਗਸੀਰ ਨੇ ਦੂਜਾ, ਅਤੇ ਦੀਪਕ ਨੇ ਤੀਜਾ, ਬੈਲਡਰ ਟਰੇਡ ਵਿੱਚੋਂ ਮਲਕੀਤ ਸਿੰਘ (82 ਫ਼ੀਸਦ) ਨੇ ਪਹਿਲਾ, ਗੁਰਮੀਤ ਸਿੰਘ ਨੇ ਦੂਜਾ, ਸੁਖਵਿੰਦਰ ਸਿੰਘ ਨੇ ਤੀਜਾ, ਪਲੰਬਰ ਟਰੇਡ ਵਿੱਚੋਂ ਲਵਪ੍ਰੀਤ ਸਿੰਘ (92 ਫ਼ੀਸਦ) ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਹੁਸ਼ਨਪ੍ਰੀਤ ਸਿੰਘ ਨੇ ਤੀਜਾ, ਡਰੈੱਸ ਮੇਕਿੰਗ ਵਿੱਚੋਂ ਅਰਸ਼ਦੀਪ ਕੌਰ (86 ਫ਼ੀਸਦ) ਨੇ ਪਹਿਲਾ, ਕਰਮਜੀਤ ਕੌਰ ਨੇ ਦੂਜਾ ਅਤੇ ਗੁਰਪ੍ਰੀਤ ਕੌਰ ਨੇ ਤੀਜਾ, ਐਸਓਟੀ ਟਰੇਡ ਵਿੱਚੋਂ ਸੁਖਵੀਰ ਕੌਰ (84 ਫ਼ੀਸਦ) ਨੇ ਪਹਿਲਾ, ਸਿਮਰਜੀਤ ਕੌਰ ਨੇ ਦਜਾ ਅਤੇ ਸਮਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।