ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 30 ਦਸੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜ਼ਾ ਦੇ ਸਾਇੰਸ ਅਧਿਆਪਕ ਬਲਜਿੰਦਰ ਸਿੰਘ ਪੁਰਾਤਨ ਦੁਰਲੱਭ ਸਿੱਕਿਆਂ ਨੂੰ ਇਕੱਤਰ ਕਰਕੇ ਵਿਦਿਆਰਥੀਆਂ ਨੂੰ ਸਿੱਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਪਿੰਡ ਆਕਲੀਆ ਕਲਾਂ (ਬਠਿੰਡਾ) ਦੇ ਸੇਵਾ ਮੁਕਤ ਲੈਕਚਰਾਰ ਭੋਲਾ ਸਿੰਘ ਤੇ ਮਾਤਾ ਸਚਿਆਰ ਕੌਰ ਦੇ ਘਰ ਜਨਮੇ ਬਲਜਿੰਦਰ ਸਿੰਘ ਹਜ਼ਾਰਾਂ ਸਾਲ ਪੁਰਾਣੀ ਅਲੋਪ ਹੋ ਰਹੀ ਵਿਰਾਸਤ ਨੂੰ ਸੰਭਾਲਣ ਲਈ ਪਿਛਲੇ ਪੰਦਰਾਂ ਸਾਲਾਂ ਤੋਂ ਜੁਟਿਆ ਹੋਇਆ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਇਹ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਪ੍ਰੇਰਿਤ ਕਰ ਰਿਹਾ ਹੈ। ਉਸ ਕੋਲ ਮੌਰੀਆ ਵੰਸ਼, ਗੁਪਤ ਵੰਸ਼, ਚਾਲੂਕੀਆ ਵੰਸ਼, ਕੁਸ਼ਾਨ ਵੰਸ਼, ਚੋਲ ਵੰਸ਼, ਅਲਾਓਦੀਨ ਖਿਲਜੀ, ਮੁਹੰਮਦ-ਬਿਨ-ਤੁਗਲਕ, ਸਿਕੰਦਰ ਲੋਧੀ, ਸ਼ੇਰ ਸ਼ਾਹ ਸੂਰੀ, ਇਸਲਾਮ ਸ਼ਾਹ, ਹੰਮਾਯੂ, ਬਾਦਸ਼ਾਹ ਅਕਬਰ, ਸ਼ਾਹਜਹਾਂ, ਔਰੰਗਜੇਬ, ਖਾਲਸਾ ਰਾਜ, ਦੇ ਵੱਖ-ਵੱਖ ਸਿੱਕਿਆਂ ਸਮੇਤ ਆਜ਼ਾਦ ਭਾਰਤ ਦੇ ਪੁਰਾਣੇ ਸਿੱਕਿਆਂ ਦਾ ਅਥਾਹ ਭੰਡਾਰ ਹੈ। ਬਲਜਿੰਦਰ ਸਿੰਘ ਨੇ ਦੱਸਿਆ ਕਿ ਸਿੱਕਿਆਂ ਕਾਰਨ ਬੱਚਿਆਂ ’ਚ ਪੁਰਾਤਨ ਸੱਭਿਆਤਾਂਵਾਂ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੁੰਦੀ ਹੈ।