ਅਕਾਲੀ ਦਲ ਵੱਲੋਂ ਫਰਜ਼ੀ ਵੋਟਾਂ ਬਣਾਉਣ ਦਾ ਦੋਸ਼

ਅਕਾਲੀ ਦਲ ਵੱਲੋਂ ਫਰਜ਼ੀ ਵੋਟਾਂ ਬਣਾਉਣ ਦਾ ਦੋਸ਼

ਚੋਣ ਧਾਂਦਲੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ।

ਜਸਵੰਤ ਜੱਸ
ਫਰੀਦਕੋਟ, 19 ਜਨਵਰੀ

ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਵਿੱਚ ਹਾਕਮ ਧਿਰ ਉੱਪਰ ਧਾਂਦਲੀਆਂ ਦਾ ਦੋਸ਼ ਲਾਉਂਦਿਆਂ ਕਿਹਾ ਕਿ 12 ਵਾਰਡਾਂ ਵਿੱਚ ਵੋਟਾਂ ਬਣਾਉਣ ਵਿੱਚ ਵੱਡੇ ਪੱਧਰ ’ਤੇ ਧਾਂਦਲੀ ਹੋਈ ਹੈ ਜਿਸ ਵਿੱਚ ਸਥਾਨਕ ਅਧਿਕਾਰੀਆਂ ਦੀ ਵੀ ਸ਼ਮੂਲੀਅਤ ਹੈ। ਯੂਥ ਅਕਾਲੀ ਦਲ ਪੰਜਾਬ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ 22 ਨੰਬਰ ਵਾਰਡ ਵਿੱਚ 500 ਦੇ ਕਰੀਬ ਵੋਟਾਂ ਫਰਜ਼ੀ ਬਣਾਈਆਂ ਗਈਆਂ ਹਨ। ਉਨ੍ਹ੍ਵ੍ਹਾਂ ਕਿਹਾ ਕਿ ਇਸ ਵਾਰਡ ਵਿੱਚ ਜਿਹੜੇ ਵੋਟਰ ਦਿਖਾਏ ਗਏ ਹਨ, ਉਹ ਅਸਲ ਵਿੱਚ ਛਾਉਣੀ ਦੇ ਵਸਨੀਕ ਹਨ। ਇਸੇ ਤਰ੍ਹਾਂ 20 ਨੰਬਰ ਵਾਰਡ ਵਿੱਚ ਕਥਿਤ ਤੌਰ ’ਤੇ 305 ਵੋਟਾਂ ਫਰਜ਼ੀ ਬਣਾਈਆਂ ਗਈਆਂ ਹਨ ਅਤੇ ਵੋਟਰ ਸੂਚੀ ਵਿੱਚ ਕਿਸੇ ਵੀ ਵੋਟਰ ਦਾ ਘਰ ਨਹੀਂ ਦਿਖਾਇਆ ਗਿਆ। ਅਕਾਲੀ ਦਲ ਨੇ ਕਿਹਾ ਕਿ 13 ਨੰਬਰ ਵਾਰਡ ਵਿੱਚ 1400 ਵੋਟ ਨਿਯਮਾਂ ਦੀ ਅਣਦੇਖੀ ਕਰਕੇ ਬਣਾਈ ਗਈ ਹੈ ਜਦੋਂ ਕਿ 16 ਨੰਬਰ ਵਾਰਡ ਵਿੱਚ 192 ਵੋਟਾਂ ਗਲਤ ਬਣੀਆਂ ਹਨ ਅਤੇ ਵਾਰਡਾਂ ਦੀ ਹੱਦਬੰਦੀ ਗਲਤ ਤਰੀਕੇ ਨਾਲ ਕੀਤੀ ਗਈ ਹੈ। ਅਕਾਲੀ ਦਲ ਨੇ ਇਸ ਚੋਣ ਧਾਂਦਲੀ ਖਿਲਾਫ਼ ਮਿੰਨੀ ਸਕੱਤਰੇਤ ਵਿੱਚ ਰੋਸ ਧਰਨਾ ਵੀ ਦਿੱਤਾ। ਅਕਾਲੀ ਦਲ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਪੜਤਾਲ ਕਰਨਗੇ ਅਤੇ ਵੋਟਾਂ ਵਿੱਚ ਧਾਂਦਲੀ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All