ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 13 ਦਸੰਬਰ
ਵਿਧਾਇਕ ਰਮਿੰਦਰ ਆਵਲਾ ਨੇ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਤੋਂ ਬਾਅਦ ਉਥੋਂ ਦੇ ਅਨੁਭਵ ਮੀਡੀਆ ਰਾਹੀਂ ਪ੍ਰਗਟ ਕੀਤੇ। ਇਸ ਮੌਕੇ ਵਿਧਾਇਕ ਆਵਲਾ ਨੇ ਕਿਹਾ ਕਿ ਦਸੰਬਰ ਮਹੀਨੇ ’ਚ ਜਿੱਥੇ ਠੰਢ ਦੇ ਮੌਸਮ ਵਿੱਚ ਅਕਸਰ ਲੋਕ ਦਰਵਾਜ਼ੇ ਬੰਦ ਕਰ ਕੇ, ਹੀਟਰ ਲਾ ਕੇ ਸੌਂ ਜਾਂਦੇ ਹਨ ਪਰ ਦੂਜੇ ਪਾਸੇ ਇਹ ਸੰਘਰਸ਼ ਯਾਦਗਾਰੀ ਹੈ, ਅੱਜ ਛੋਟੇ-ਛੋਟੇ ਬੱਚੇ, ਔਰਤਾਂ, ਬਜ਼ੁਰਗ ਮੌਸਮ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਹੱਕਾਂ ਲਈ ਡਟੇ ਹੋਏ ਹਨ।