ਪੱਤਰ ਪ੍ਰੇਰਕ
ਬਠਿੰਡਾ, 3 ਜੂਨ
ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਅਤੇ ਇਨੋਵੇਸ਼ਨ ਟੈਕਨਾਲੋਜੀ ਟ੍ਰਾਂਸਫਰ ਦਫਤਰ (ਆਈ-ਟੀਟੀਓ) ਨੇ ਬੌਧਿਕ ਸੰਪੱਤੀ ਪ੍ਰਬੰਧਨ (ਆਈਪੀ ਮੈਨੇਜਮੈਂਟ), ਟੈਕਨਾਲੋਜੀ ਟ੍ਰਾਂਸਫਰ ਅਤੇ ਯੋਗਤਾ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਸਮਝੌਤੇ ’ਤੇ ਦਸਤਖਤ ਕੀਤੇ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਸੰਗਠਨਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਤ ਕਰਨਾ ਅਤੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਵਿਕਸਤ ਕੀਤੀ ਗਈ ਬੌਧਿਕ ਸੰਪਤੀ ਪ੍ਰਬੰਧਨ (ਆਈਪੀ ਮੈਨੇਜਮੈਂਟ), ਟੈਕਨਾਲੋਜੀ ਟ੍ਰਾਂਸਫਰ ਅਤੇ ਇਸ ਦੇ ਵਪਾਰੀਕਰਨ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਸੀਯੂਪੀਬੀ ਦੀ ਸਹਾਇਤਾ ਲਈ ਆਈ-ਟੀਟੀਓ ਨੂੰ ਸ਼ਾਮਲ ਕਰਨਾ ਹੈ। ਸੀਯੂਪੀਬੀ ਦੇ ਰਜਿਸਟਰਾਰ ਕੰਵਲਪਾਲ ਸਿੰਘ ਮੁੰਦਰਾ ਅਤੇ ਆਈ-ਟੀਟੀਓ, ਨਵੀਂ ਦਿੱਲੀ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਪੂਜਾ ਭਾਟੀਆ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਅਤੇ ਐਫਆਈਟੀਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਅਨਿਲ ਵਾਲੀ ਦੀ ਹਾਜ਼ਰੀ ਵਿਚ ਇਸ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਮੌਕੇ ਰੀਮਾ ਸਾਹਨੀ ਮੇਦਿਰੱਤਾ, ਸ੍ਰੀਮਤੀ ਪ੍ਰਗਤੀ ਅਗਰਵਾਲ ਅਤੇ ਪ੍ਰੋ. ਰਾਜ ਕੁਮਾਰ ਨੇ ਹਿੱਸਾ ਲਿਆ।