ਗੋਨਿਆਨਾ ਮੰਡੀ: ਇੱਥੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਹਿਮਾ ਸਰਜਾ ਦੇ ਕਾਮਰਸ ਗਰੁੱਪ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੰਬੂਜਾ ਸੀਮਿੰਟ ਫੈਕਟਰੀ ਬਠਿੰਡਾ ਦਾ ਉਦਯੋਗਿਕ ਟੂਰ ਲਾਇਆ। ਸਕੂਲ ਦੇ ਪ੍ਰਿੰਸੀਪਲ ਆਸ਼ੂ ਸਿੰਘ ਦੀ ਰਹਿਨੁਮਾਈ ਹੇਠ ਗਏ ਟੂਰ ਦੀ ਅਗਵਾਈ ਕਾਮਰਸ ਲੈਕਚਰਾਰ ਗੁਰਮੀਤ ਸਿੰਘ ਬਰਾੜ, ਰਜਨੀ ਸੇਠ ਅਤੇ ਪੰਜਾਬੀ ਲੈਕਚਰਾਰ ਜਸਵਿੰਦਰ ਕੌਰ ਨੇ ਕੀਤੀ। ਇਸ ਮੌਕੇ ਫੈਕਟਰੀ ਦੇ ਮਨੁੱਖੀ ਸੰਸਾਥਨ ਮੁਖੀ ਉਮੇਸ਼ ਵਰਮਾ, ਸੇਫਟੀ ਮੁਖੀ ਦਿਨੇਸ਼ ਸਾਹੂ, ਸਕਿਉਰਿਟੀ ਮੁਖੀ ਰਾਕੇਸ਼ ਰਾਠੌਰ ਅਤੇ ਪ੍ਰਾਜੈਕਟ ਅਫਸਰ ਨੀਤੂ ਪੁਰੀ ਨੇ ਵਿਦਿਆਰਥੀਆਂ ਨੂੰ ਫੈਕਟਰੀ ਦੀ ਅੰਦਰੂਨੀ ਬਣਤਰ ਅਤੇ ਸੀਮਿੰਟ ਬਣਾਉਣ ਦੀ ਵਿਧੀ ਬਾਰੇ ਸਮਝਾਇਆ। -ਪੱਤਰ ਪ੍ਰੇਰਕ