ਕਰਨ ਭੀਖੀ
ਭੀਖੀ, 14 ਮਈ
ਨੇੜਲੇ ਪਿੰਡ ਸਮਾਉਂ ਦੇ 50 ਸਾਲ ਦੇ ਕਿਸਾਨ ਚੂਹੜ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਆਗੂ ਭੋਲਾ ਸਿੰਘ ਸਮਾਓਂ ਅਤੇ ਗੋਰਾ ਸਿੰਘ ਨੰਬਰਦਾਰ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਸਰਕਾਰੀ ਅਤੇ ਗ਼ੈਰ-ਸਰਕਾਰੀ ਲਗਪਗ ਚਾਰ ਲੱਖ ਦਾ ਕਰਜ਼ਾ ਸੀ। ਥਾਣਾ ਭੀਖੀ ਨੇ ਲਾਸ਼ ਕਬਜ਼ੇ ਵਿਚ ਲੈ ਲਈ ਹੈ।