ਪੱਤਰ ਪ੍ਰੇਰਕ
ਰਾਮਾਂ ਮੰਡੀ, 19 ਸਤੰਬਰ
ਇੱਥੇ ਰੇਲਵੇ ਸਟੇਸ਼ਨ ਦੇ ਸਾਹਮਣੇ ਨਵੀਂ ਬਸਤੀ ’ਚ ਲੁਟੇਰਾ ਗਰੋਹ ਵੱਲੋਂ ਘਰ ’ਤੇ ਫਾਇਰਿੰਗ ਕਰਕੇ ਮਕਾਨ ਮਾਲਕ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਮਾਂ ਥਾਣਾ ਮੁਖੀ ਹਰਜੋਤ ਸਿੰਘ ਮਾਨ, ਡੀ.ਐੱਸ.ਪੀ. ਜਤਿਨ ਬਾਂਸਲ ਪੁਲੀਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ। ਡੀਐੱਸਪੀ ਤੇ ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ ਕਾਰਤੂਸ ਦਾ ਕੋਈ ਖੋਲ ਨਹੀਂ ਮਿਲਿਆ। ਅੰਕਿਤ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ 17 ਤੇ 18 ਸਤੰਬਰ ਦੀ ਦਰਮਿਆਨੀ ਰਾਤ ਉਨ੍ਹਾਂ ਤੋਂ ਲੁਟੇਰਾ ਗਰੋਹ ਨੇ ਇੱਕ ਕਰੋੜ ਰੁਪਏ ਦੀ ਫਰੌਤੀ ਮੰਗੀ ਅਤੇ ਕਿਹਾ,‘ਅਸੀਂ ਤੁਹਾਡੇ ਘਰ ਦੇ ਬਾਹਰ ਫਾਇਰਿੰਗ ਕਰ ਰਹੇ ਹਾਂ ਜਿਸ ਨੂੰ ਤੁਸੀਂ ਸਾਡੀ ਚਣੌਤੀ ਸਮਝੋ।’ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।