ਪੱਤਰ ਪ੍ਰੇਰਕ
ਤਪਾ ਮੰਡੀ, 25 ਅਕਤੂਬਰ
ਦੀਵਾਲੀ ਦੀ ਰਾਤ ਚੋਰਾਂ ਨੇ ਬਾਹਰਲੀ ਮੁੱਖ ਦਾਣਾ ਮੰਡੀ ਵਿਚੋਂ ਝੋਨੇ ਦੇ 132 ਗੱਟੇ ਚੋਰੀ ਕਰ ਲਏ। ਚੋਰੀ ਦੀ ਸੂਚਨਾ ਮਿਲਦਿਆਂ ਹੀ ਮਾਰਕੀਟ ਕਮੇਟੀ ਦਾ ਅਮਲਾ ਅਤੇ ਆੜ੍ਹਤੀਏ ਵਾਰਦਾਤ ਵਾਲੀ ਥਾਂ ਤੇ ਪਹੁੰਚੇ। ਇਸ ਮੌਕੇ ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਨੇ ਦੱਸਿਆ ਕਿ ਤਰਸੇਮ ਲਾਲ ਮਹਿਤਾ ਦੀ ਫਰਮ ਮਹਿਤਾ ਟ੍ਰੇਡਿੰਗ ਕੰਪਨੀ ਦੀਆਂ 104ਗੱਟੇ ਅਤੇ ਗੁਰਦਿਆਲ ਚੰਦ-ਸੁਰੇਸ਼ ਕੁਮਾਰ ਦੇ 23 ਗੱਟੇ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ। ਇਸ ਮੌਜੂਦ ਮਜ਼ਦੂਰਾਂ ਨੇ ਮੁਕੰਮਲ ਤੌਰ ’ਤੇ ਕੰਮ ਬੰਦ ਕਰ ਕੇ ਮਾਰਕੀਟ ਕਮੇਟੀ ਤਪਾ ਦੇ ਦਫਤਰ ਅੱਗੇ ਧਰਨਾ ਲਾ ਕੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।