ਪੱਤਰ ਪ੍ਰੇਰਕ
ਬਰੇਟਾ, 16 ਮਈ
ਪਿੰਡ ਖੱਤਰੀਵਾਲਾ ਦੇ ਇੱਕ 52 ਸਲਾ ਕਿਸਾਨ ਨਛੱਤਰ ਸਿੰਘ ਤੋਂ ਅੱਜ ਦੁਪਹਿਰ ਸਮੇਂ ਪਿੰਡ ਦਿਆਲਪੁਰਾ ਤੋਂ ਕਿਲੋਮੀਟਰ ਦੂਰ ਖੱਤਰੀਵਾਲਾ ਲਾਗੇ ਤਿੰਨ ਮੋਟਰਸਾਈਕਲ ’ਤੇ ਸਵਾਰ 5 ਵਿਅਕਤੀਆਂ ਨੇ ਪਸਤੌਲ ਦੀ ਨੋਕ ’ਤੇ 1.90 ਲੱਖ ਰੁਪਏ ਖੋ ਲਏ। ਹੌਲਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਮਾਸਟਰ ਕਲੋਨੀ ਕੋਲ ਸਨ। ਉਥੇ ਨਛੱਤਰ ਸਿੰਘ ਆਪਣੇ ਪੁੱਤਰ ਭੁਪਿੰਦਰ ਸਿੰਘ ਨਾਲ ਮਿਲੇ ਤੇ ਦੱਸਿਆ ਕਿ ਉਹ ਸਟੇਟ ਬੈਂਕ ਆਫ ਇੰਡਿਆ ਬੈਂਕ ਵਿੱਚੋਂ ਪੈਸੇ ਕਢਵਾ ਕੇ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਉਸਨੂੰ ਸੂਏ ਦੇ ਮੋੜ ’ਤੇ 3 ਮੋਟਰਸਾਈਕਲਾਂ ’ਤੇ 5 ਵਿਅਕਤੀਆਂ ਨੇ ਉਸਨੂੰ ਪਸਤੌਲ ਦਿਖਾ ਕੇ 1.90 ਲੱਖ ਰੁਪਏ ਵਾਲਾ ਥੈਲਾ ਖੋਹ ਲਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।