ਮਕਬੂਲ ਅਹਿਮਦ
ਕਾਦੀਆਂ, 18 ਜਨਵਰੀ
ਅੱਜ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ’ਚ ਇਕੱਠੇ ਹੋਏ। ਇਸ ਮੌਕੇ ਉਨ੍ਹਾਂ ਤ੍ਰਿਪਤ ਬਾਜਵਾ ਨੂੰ ਬਟਾਲਾ ਤੋਂ ਚੋਣ ਲੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਉਨ੍ਹਾਂ ਦੇ ਪੁੱਤਰ ਨਿੱਕੂ ਬਾਜਵਾ ਨੂੰ ਬਟਾਲਾ ਤੋਂ ਚੋਣ ਮੈਦਾਨ ’ਚ ਉਤਾਰ ਦੇਣਗੇ। ਦੂਜੇ ਪਾਸੇ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਉਹ ਫ਼ਤਿਹਗੜ ਚੂੜੀਆਂ ਤੋਂ ਹਰ ਹਾਲਤ ’ਚ ਕਾਂਗਰਸ ਦੀ ਟਿਕਟ ’ਤੇ ਚੋਣ ਲੜਣਗੇ। ਜੇ ਪਾਰਟੀ ਉਨ੍ਹਾਂ ਨੂੰ ਬਟਾਲਾ ਤੋਂ ਵੀ ਚੋਣ ਮੈਦਾਨ ਚ ਉਤਾਰਦੀ ਹੈ ਤਾਂ ਉਹ ਇੱਥੋਂ ਵੀ ਚੋਣ ਲੜਣਗੇ। ਉਨ੍ਹਾਂ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਇੱਸ ਬਾਰੇ ਵਿਚਾਰ ਵਟਾਂਦਰਾ ਕਰੇ।