ਅਜਨਾਲਾ (ਪੱਤਰ ਪ੍ਰੇਰਕ): ਜਨਵਾਦੀ ਇਸਤਰੀ ਸਭਾ ਵੱਲੋਂ ਔਰਤਾਂ ਨਾਲ ਹੋ ਰਹੇ ਵਿਤਕਰੇ ਅਤੇ ਹਰ ਖੇਤਰ ’ਚ ਬਰਾਬਰਤਾ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਔਰਤਾਂ ਨੂੰ ਜਾਗਰੂਕ ਕਰਕੇ ਲਾਮਬੰਦ ਕਰਨ ਲਈ ਜਥੇਬੰਦਕ ਕਨਵੈਨਸ਼ਨ ਕਰਵਾਈ ਗਈ। ਇਹ ਕਨਵੈਨਸ਼ਨ ਸੂਬਾ ਕਮੇਟੀ ਮੈਂਬਰ ਅਜੀਤ ਕੌਰ, ਗੁਰਮੀਤ ਕੌਰ ਚੱਕ ਔਲ, ਸਿਮਰਜੀਤ ਕੌਰ ਮੱਲੂਨੰਗਲ, ਸ਼ਤਿਲ ਅਜਨਾਲਾ ਅਤੇ ਕਸ਼ਮੀਰ ਕੌਰ ਦੁਧਰਾਏ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਔਰਤ ਵਰਗ ਨੂੰ ਜਮਾਤ ਰਹਿਤ, ਜਾਤ ਰਹਿਤ, ਨਾਰੀ ਸ਼ਕਤੀ ਵੱਲ ਸੇਧਤ ਸਾਂਝੀਵਾਲਤਾ ’ਤੇ ਆਧਾਰਿਤ ਨਿਆਂ ਸੰਗਤ ਜਮਹੂਰੀ ਤੇ ਧਰਮ ਨਿਰਪੱਖ ਸਮਾਜ ਦੀ ਸਥਾਪਨਾ ਲਈ ਸਾਝੇ ਸੰਘਰਸ਼ ਲਈ ਅੱਗੇ ਆਉਣਾ ਚਾਹੀਦਾ ਹੈ।