ਦੂਸ਼ਿਤ ਪਾਣੀ ਦੀ ਸਪਲਾਈ ਵਿਰੁੱੱਧ ਔਰਤਾਂ ਵੱਲੋਂ ਨਾਅਰੇਬਾਜ਼ੀ

ਦੂਸ਼ਿਤ ਪਾਣੀ ਦੀ ਸਪਲਾਈ ਵਿਰੁੱੱਧ ਔਰਤਾਂ ਵੱਲੋਂ ਨਾਅਰੇਬਾਜ਼ੀ

ਐੱਨਪੀ ਧਵਨ
ਪਠਾਨਕੋਟ, 12 ਜੁਲਾਈ

ਧਾਰ ਬਲਾਕ ਦੇ ਪਿੰਡ ਮੱਟੀ ਵਿੱਚ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਲੈ ਕੇ ਪਿੰਡ ਦੀਆਂ ਔਰਤਾਂ ਨੇ ਵਾਟਰ ਸਪਲਾਈ ਵਿਭਾਗ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਨਾਅਰੇਬਾਜ਼ੀ ਕਰਨ ਵਾਲਿਆਂ ਵਿੱਚ ਬਨਾਰਸੀ ਦੇਵੀ, ਸੁਰਈਆ, ਚੰਪਾ ਦੇਵੀ, ਮੀਨਾ ਦੇਵੀ, ਰਵੀਨਾ, ਸੁਨੀਤਾ, ਮੰਜੂ, ਕਵਿਤਾ ਅਤੇ ਸ਼ਾਹਿਦਾ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਪਾਣੀ ਤਾਂ ਆ ਰਿਹਾ ਹੈ ਪਰ ਪਾਣੀ ਬਹੁਤ ਗੰਦਾ ਹੈ ਜੋ ਪੀਣ ਦੇ ਲਾਇਕ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਜਬੂਰੀਵੱਸ ਉਹ ਇਹ ਗੰਦਾ ਪਾਣੀ ਪੀ ਰਹੇ ਹਨ।ਇਸ ਬਾਰੇ ਜਦ ਪਿੰਡ ਦੇ ਸਰਪੰਚ ਕਰਤਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਅਤੇ ਉਨ੍ਹਾਂ ਵਾਟਰ ਸਪਲਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਅਤੇ ਵਾਟਰ ਸਪਲਾਈ ਵਿਭਾਗ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕਰ ਦਿੱਤਾ ਜਾਵੇਗਾ।

ਇਸ ਮੌਕੇ ਜਦ ਵਾਟਰ ਸਪਲਾਈ ਵਿਭਾਗ ਦੇ ਜੇਈ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਹੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਅਤੇ ਇਸ ਲਈ ਕਰਮਚਾਰੀਆਂ ਨੂੰ ਭੇਜ ਕੇ ਫਿਲਟਰ ਸਾਫ ਕਰਵਾ ਦਿੱਤੇ ਗਏ ਹਨ ਅਤੇ ਜਲਦੀ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All