ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 3 ਅਪਰੈਲ
ਸੰਤ ਭਾਗ ਸਿੰਘ ਯੂਨੀਵਰਸਿਟੀ ਵਿੱਚ ‘ਪੰਜਾਬ ਵਿੱਚ ਵੈੱਟਲੈਂਡਜ਼ ਉੱਤੇ ਪ੍ਰਦੂਸ਼ਣ ਦੇ ਪ੍ਰਭਾਵ’ ਵਿਸ਼ੇ ਉਪਰ ਵੈਬਿਨਾਰ ਲਾਇਫ ਸਾਇੰਸਜ਼ ਐਂਡ ਅਲਾਇਡ ਹੈਲਥ ਸਾਇੰਸਜ਼ ਵਿਭਾਗ ਨੇ ਚਾਂਸਲਰ, ਬਾਬਾ ਭਾਗ ਸਿੰਘ ਦਿਲਾਵਰ ਸਿੰਘ ਦੀ ਸਰਪ੍ਰਸਤੀ ਤੇ ਵਾਈਸ-ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਸਾਰੇ ਭਾਗੀਦਾਰਾਂ ਨੂੰ ਇਸ ਵੈਬਿਨਾਰ ਦੀ ਵਰਤੋਂ ਵੈੱਟਲੈਂਡ ਦੇ ਪ੍ਰਦੂਸ਼ਣ ਬਾਰੇ ਉਚਿਤ ਜਾਣਕਾਰੀ ਲਈ ਵਧੀਆ ਅਵਸਰ ਵਜੋਂ ਵਰਤਣ ਲਈ ਪ੍ਰੇਰਿਆ। ਡਾ. ਓਂਕਾਰ ਸਿੰਘ ਬੜੈਚ, ਅਸਿਸਟੈਂਟ ਪ੍ਰੋਫੈ਼ਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਉਦਘਾਟਨੀ ਭਾਸ਼ਣ ਵਿੱਚ ਹਰੀਕੇ ਅਤੇ ਰੋਪੜ ਵੈੱਟਲੈਂਡ ਵਿੱਚ ਧਾਤੂ ਦੇ ਪ੍ਰਦੂਸ਼ਣ ਦੇ ਜਨ ਜੀਵਨ ਅਤੇ ਵਾਤਾਵਰਨ ਉੱਪਰ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਜਲਵਾਯੂ ਉੱਪਰ, ਇਸਦੇ ਦੁਸ਼-ਪ੍ਰਭਾਵਾਂ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੇ ਪਾਣੀ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਦੇ ਜੀਵਨ ਉੱਪਰ ਵੀ ਇਸ ਦੇ ਬੁਰੇ ਪ੍ਰਭਾਵਾਂ ਨੂੰ ਦਰਸਾਇਆ। ਵੈਬਿਨਾਰ ਦੇ ਅੰਤ ਵਿੱਚ, ਡਾ. ਓਂਕਾਰ ਸਿੰਘ ਨੇ ਸ਼ਾਮਲ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਡਾ. ਸ਼ਵੇਤਾ ਸਿੰਘ, ਕੋਆਰਡੀਨੇਟਰ ਨੇ ਵੈਬੀਨਾਰ ਵਿੱਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਕੀਤਾ।