ਬੇਅੰਤ ਸਿੰਘ ਸੰਧੂ
ਪੱਟੀ, 19 ਅਕਤੂਬਰ
ਇਥੇ ਅੱਜ ਦੇਰ ਸ਼ਾਮ ਘਾਟੀ ਬਜ਼ਾਰ ਅੰਦਰਲੇ ਰਿਹਾਇਸ਼ੀ ਮਕਾਨ ਵਿੱਚ ਸਫ਼ਾਈ ਦੌਰਾਨ ਦੋ ਬਾਰੂਦਨੁਮਾ ਗੋਲੇ ਮਿਲੇ ਜਿਸ ਨੂੰ ਸਥਾਨਕ ਪੁਲੀਸ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਇਹ ਮਕਾਨ ਪਿਛਲੇ 15 ਸਾਲਾਂ ਤੋਂ ਬੰਦ ਪਿਆ ਸੀ ਜਿਸ ਦੀ ਸੁਖਦੇਵ ਰਾਜ ਚੋਪੜਾ ਵੱਲੋਂ ਸਫ਼ਾਈ ਕੀਤੀ ਜਾ ਰਹੀ ਸੀ। ਥਾਣਾ ਸਿਟੀ ਪੱਟੀ ਦੇ ਅਧਿਕਾਰੀ ਅਨੁਸਾਰ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।