ਪੱਤਰ ਪ੍ਰੇਰਕ
ਚੇਤਨਪੁਰਾ, 16 ਸਤੰਬਰ
ਕੇਂਦਰ ਵਿੱਚ ਰਾਜ ਕਰਦੀ ਮੋਦੀ ਸਰਕਾਰ ਸਮੇਂ ਫਿਰਕੂ ਹਮਲੇ ਬਹੁਤ ਤੇਜ਼ ਹੋ ਗਏ ਹਨ। ਖੱਬੀਆਂ ਧਿਰਾਂ ਅਤੇ ਹਮਖਿਆਲੀ ਪਾਰਟੀਆਂ ਇਕੱਠੀਆਂ ਹੋਕੇ ਫਾਸ਼ੀਵਾਦੀ ਤਾਕਤਾਂ ਨੂੰ ਮਾਤ ਦੇਣ। ਇਹ ਵਿਚਾਰ ਆਰਐੱਮਪੀਆਈ ਪਾਰਟੀ ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ ਵੱਲੋਂ ਅਜਨਾਲਾ ਤਹਿਸੀਲ ਦੇ ਪਿੰਡ ਮੱਲੂ ਨੰਗਲ ਵਿੱਚ ਪਾਰਟੀ ਵੱਲੋਂ ਕਰਵਾਈ ਜਾਣ ਵਾਲੀ ਦੋ ਰੋਜ਼ਾ ਕਾਨਫਰੰਸ ਦੀ ਸ਼ੁਰੂਆਤ ਸਮੇਂ ਕਹੇ। ਇਸ ਤੋਂ ਪਹਿਲਾਂ ਖੱਬੀ ਲਹਿਰ ਦੇ ਪ੍ਰਮੁੱਖ ਆਗੂਆਂ ਨੇ ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਨੂੰ ਯਾਦ ਕਰਦਿਆਂ ਦਿੱਲੀ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।