ਤਰਨ ਤਾਰਨ (ਪੱਤਰ ਪ੍ਰੇਰਕ): ਝਬਾਲ ਪੁਲੀਸ ਨੇ ਇਲਾਕੇ ਦੇ ਪਿੰਡ ਹੀਰਾਪੁਰ ਅਤੇ ਗੱਗੋਬੁਆ ਦੇ ਦੋ ਵਿਅਕਤੀਆਂ ਨੂੰ ਅੱਜ 440 ਲਿਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਹੀਰਾਪੁਰ ਦੇ ਵਾਸੀ ਹਰਪਾਲ ਸਿੰਘ ਕੋਲੋਂ 400 ਲਿਟਰ ਅਤੇ ਗੱਗੋਬੁਆ ਦੇ ਵਾਸੀ ਕਰਨੈਲ ਸਿੰਘ ਕੋਲੋਂ 40 ਲਿਟਰ ਲਾਹਣ ਬਰਾਮਦ ਕੀਤੀ ਗਈ ਹੈ| ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ|