ਪੱਤਰ ਪ੍ਰੇਰਕ
ਤਰਨ ਤਾਰਨ, 14 ਅਗਸਤ
ਜ਼ਿਲ੍ਹਾ ਪੁਲੀਸ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਬੀਤੀ ਸ਼ਾਮ ਪੰਜ ਥਾਵਾਂ ’ਤੇ ਛਾਪਾ ਮਾਰ ਕੇ 1085 ਲਿਟਰ ਲਾਹਣ ਬਰਾਮਦ ਕੀਤਾ ਹੈ| ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਤਿੰਨ ਜਣੇ ਮੌਕੇ ਤੋਂ ਫਰਾਰ ਹੋ ਗਏ| ਇਸ ਸਬੰਧੀ ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਪੁਲੀਸ ਚੌਕੀ ਸੁਰਸਿੰਘ ਦੇ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਇਲਾਕੇ ਦੇ ਪਿੰਡ ਤਤਲੇ ਦੇ ਵਾਸੀ ਜੋਗਾ ਸਿੰਘ ਦੇ ਘਰੋਂ 900 ਲਿਟਰ ਲਾਹਣ ਬਰਾਮਦ ਕੀਤਾ ਹੈ| ਇਸ ਦੇ ਨਾਲ ਹੀ ਕੱਚਾ ਪੱਕਾ ਪੁਲੀਸ ਨੂੰ ਮੱਖੀ ਕਲਾਂ ਦੇ ਵਾਸੀ ਗੁਰਚਰਨ ਸਿੰਘ ਦੇ ਘਰੋਂ 50 ਅਤੇ ਜੋਗਾ ਸਿੰਘ ਦੇ ਘਰੋਂ 60 ਲਿਟਰ ਲਾਹਣ ਬਰਾਮਦ ਹੋਇਆ| ਖੇਮਕਰਨ ਪੁਲੀਸ ਨੇ ਇਲਾਕੇ ਦੇ ਪਿੰਡ ਰੱਤੋਕੇ ਦੇ ਬਲਵਿੰਦਰ ਸਿੰਘ ਨੇ ਘਰੋਂ 35 ਅਤੇ ਅੰਗਰੇਜ ਸਿੰਘ ਦੇ ਘਰੋਂ 40 ਲਿਟਰ ਲਾਹਣ ਬਰਾਮਦ ਕੀਤਾ ਹੈ।
ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ
ਅਟਾਰੀ (ਪੱਤਰ ਪ੍ਰੇਰਕ): ਪੁਲੀਸ ਇੰਸਪੈਕਟਰ ਰਸ਼ਪਾਲ ਸਿੰਘ ਇੰਚਾਰਜ ਕ੍ਰਾਈਮ ਬ੍ਰਾਂਚ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ ਗੁਪਤ ਸੂਚਨਾ ’ਤੇ ਇੱਕ ਸਪੈਸ਼ਲ ਆਪਰੇਸ਼ਨ ਦੌਰਾਨ ਪਿੰਡ ਰਾਜਾਤਾਲ ਤੋਂ ਹਰਜੀਤ ਸਿੰਘ ਉਰਫ ਜੀਤੋ ਪੁੱਤਰ ਨਿਸ਼ਾਨ ਸਿੰਘ ਨੂੰ 600 ਗ੍ਰਾਮ ਹੈਰੋਇਨ, ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਜਰਨੈਲ ਸਿੰਘ ਨੂੰ 500 ਗ੍ਰਾਮ ਹੈਰੋਇਨ ਅਤੇ ਕਰਨਦੀਪ ਸਿੰਘ ਉਰਫ ਕਾਲੂ ਪੁੱਤਰ ਕੁਲਵੰਤ ਸਿੰਘ ਨੂੰ 700 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਉਕਤ ਮੁਲਜ਼ਮ ਪਿੰਡ ਰਾਜਾਤਾਲ ਦੇ ਰਹਿਣ ਵਾਲੇ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।