ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 20 ਮਈ
ਪੰਜਾਬ ਸਰਕਾਰ ਦੇ ਸਰਹੱਦੀ ਇਲਾਕੇ ਅਜਨਾਲਾ ਵਿੱਚ ਖੰਡ ਮਿੱਲ ਭਲਾ ਪਿੰਡ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ਦੇ ਲਈ ਕਈ ਪ੍ਰਾਜੈਕਟਾਂ ਨੂੰ ਨਿਵੇਕਲਾ ਚਾੜ੍ਹਿਆ ਜਾਵੇਗਾ।’ ਇਹ ਗੱਲ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਖੰਡ ਮਿੱਲ ਭਲਾ ਪਿੰਡ ਵਿੱਚ ਮਿੱਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹੀ।
ਧਾਲੀਵਾਲ ਨੇ ਕਿਹਾ ਕਿ ਮਿੱਲ ਦੀ ਦਸ਼ਾ ਸੁਧਾਰਨ ਲਈ ਮਿੱਲ ਅੰਦਰ ਐਥਨੌਲ ਪਲਾਂਟ, ਸੀਐੱਨਜੀ ਬਾਇਓ ਗੈਸ ਅਤੇ ਬਿਜਲੀ ਦੀ ਉਤਪਾਦਕ ਕਰਨ ਆਦਿ ਪ੍ਰਾਜੈਕਟ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਮਿੱਲ ਨੂੰ ਆਉਣ ਵਾਲੀਆਂ ਸਾਰੀਆਂ ਹੀ ਸੜਕਾਂ ਨੂੰ ਵਧੀਆ ਢੰਗ ਨਾਲ ਬਣਾਇਆ ਜਾਵੇਗਾ ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਮਿੱਲ ਅੰਦਰ ਗੰਨਾ ਲਿਆਉਣ ਲਈ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਰਾਜੀਵਪਾਲ ਸਿੰਘ ਚਾਵਲਾ, ਚੀਫ ਕੈਮਿਸਟ ਆਰ ਪੀ ਸਿੰਘ, ਚੀਫ਼ ਇੰਜਨੀਅਰ ਅਮਰਦੀਪ ਸਿੰਘ ਸੰਧੂ, ਇੰਜੀਨੀਅਰ ਜਸਕਰਨ ਸਿੰਘ, ਸੁਪਰਡੈਂਟ ਕੁਲਵੰਤ ਸਿੰਘ, ਮੁੱਖ ਲੇਖਾ ਅਫ਼ਸਰ ਕੋਮਲਪ੍ਰੀਤ ਕੌਰ, ਪ੍ਰਧਾਨ ਸਤਿੰਦਰਜੀਤ ਸਿੰਘ ਮਜੀਠਾ, ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਜਨਰਲ ਸਕੱਤਰ ਪਲਵਿੰਦਰ ਸਿੰਘ ਸੰਗਤਪੁਰਾ, ਸੀਸੀਡੀਓ ਬਿਕਰਮਜੀਤ ਸਿੰਘ ਖਹਿਰਾ ਆਦਿ ਨੇ ਕੈਬਨਿਟ ਮੰਤਰੀ ਧਾਲੀਵਾਲ ਦਾ ਮਿੱਲ ਅੰਦਰ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।