ਪੱਤਰ ਪ੍ਰੇਰਕ
ਅਟਾਰੀ, 30 ਸਤੰਬਰ
ਸੀਪੀਆਈ ਐੱਮਐੱਲ ਲਬਿਰੇਸ਼ਨ ਦੀ ਅੰਮ੍ਰਿਤਸਰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਇਥੇ ਮੰਗਲ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਉਪਰ ਵਿਚਾਰ ਚਰਚਾ ਕਰਦਿਆਂ ਲਬਿਰੇਸ਼ਨ ਦੇ ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਧਲ ਅਤੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਚੱਲ ਰਿਹਾ ਵਿਸ਼ੇਸ਼ ਇਜਲਾਸ ਜਨਤਾ ਦੇ ਕਰੋੜਾਂ ਰੁਪਏ ਦੀ ਬਰਬਾਦੀ ਤੋਂ ਬਿਨਾਂ ਕੋਈ ਸਿੱਟਾ ਨਹੀਂ ਕੱਢ ਸਕੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੁੱਖ ਤੌਰ ’ਤੇ ਅਗਲੇ ਛੇ ਮਹੀਨਿਆਂ ਲਈ ਆਪਣੀ ਸਰਕਾਰ ਪੱਕੀ ਕਰਨ ਲਈ ਭਰੋਸੇ ਦਾ ਵੋਟ ਹਾਸਿਲ ਕਰਨ ਲਈ ਇਹ ਇਜਲਾਸ ਸੱਦਿਆ ਸੀ, ਜੋ ਸਵਾਲ ਸਰਕਾਰ ਹੱਲ ਕਰ ਚੁੱਕੀ ਹੈ ਪਰ ਲੋੜ ਸੀ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਚਰਚਾ ਵਿੱਚ ਲਿਆਂਦਾ ਜਾਂਦਾ ਪਰ ਨਾ ਹਾਕਮ ਪਾਰਟੀ ਅਤੇ ਨਾ ਹੀ ਵਿਰੋਧੀ ਧਿਰ ਨੇ ਇਨ੍ਹਾਂ ਸੁਆਲਾਂ ਨੂੰ ਉਠਾਇਆ ਹੈ।