ਧਾਰੀਵਾਲ: ਸਬ ਇੰਸਪੈਕਟਰ ਸਰਬਜੀਤ ਸਿੰਘ ਚਾਹਲ ਨੇ ਅੱਜ ਥਾਣਾ ਧਾਰੀਵਾਲ ਦਾ ਬਤੌਰ ਮੁੱਖ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਕੇ ਕੰਮ ਕਾਰਜ ਸ਼ੁਰੂ ਕਰ ਦਿੱਤਾ ਹੈ। ਜਦਕਿ ਇਥੋਂ ਪਹਿਲੇ ਐੱਸ.ਐੱਸ.ਓ.ਮਨਜੀਤ ਸਿੰਘ ਨੱਤ ਦੀ ਬਦਲੀ ਥਾਣਾ ਕਲਾਨੌਰ ਹੋ ਗਈ ਹੈ। ਥਾਣਾ ਧਾਰੀਵਾਲ ਦਾ ਚਾਰਜ ਸੰਭਾਲਣ ਮਗਰੋਂ ਐੱਸ.ਐੱਚ.ਓ ਸਰਬਜੀਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਗੈਰ ਸਮਾਜਿਕ ਅਨਸਰਾਂ ਅਤੇ ਨਸ਼ਾ ਤਸਕਰਾਂ ’ਤੇ ਪੂਰਾ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਗੈਰ ਸਮਾਜਿਕ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਦਾ ਸਹਿਯੋਗ ਕਰਨ। -ਪੱਤਰ ਪ੍ਰੇਰਕ