ਤਰਨ ਤਰਨ: ਪੰਜਾਬ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਤਰਨ ਤਾਰਨ ਦੇ ਵਿਕਾਸ ਲਈ ਜਾਰੀ ਕੀਤੀਆਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲ ਸ਼ਹਿਰ ਦੇ ਕੀਤੇ ਵਿਕਾਸ ਦੇ ਕੰਮਾਂ ਤਹਿਤ ਇਕ ਸੜਕ ਬਣਨ ਦੇ 10 ਦਿਨਾਂ ਦੇ ਅੰਦਰ ਹੀ ਥਾਂ-ਥਾਂ ਤੋਂ ਟੁੱਟ ਗਈ| ਕਸੂਰਨਾਲਾ ਦੇ ਇਕ ਪਾਸੇ ਦੀ ਇਹ ਸੜਕ ਵਾਰਡ ਨੰਬਰ 2, 6 ਅਤੇ 22 ਦੇ ਵਸਨੀਕਾਂ ਨੂੰ ਸਹੂਲਤ ਦੇਣ ਲਈ ਬਣਾਈ ਸੀ| ਵਾਰਡ ਨਾਲ ਸਬੰਧਤ ਨਗਰ ਕੌਂਸਲਰ ਸਤਨਾਮ ਸਿੰਘ ਮਠਾਰੂ ਨੇ ਇਥੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ ਜਿੱਥੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਉਥੇ ਇਸ ਸੜਕ ਨੂੰ ਬਣਾਉਣ ਲਈ ਇਕ ਵੀ ਸਾਵਧਾਨੀ ਦੀ ਵਰਤੋਂ ਨਹੀਂ ਕੀਤੀ| ਕੌਂਸਲਰ ਨੇ ਵਿਕਾਸ ਕੰਮਾਂ ਵਿੱਚ ਕੀਤੀਆਂ ਕਥਿਤ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ| -ਪੱਤਰ ਪ੍ਰੇਰਕ