ਅਟਾਰੀ: ਪੰਜਾਬ ਨੂੰ ਵਾਤਾਵਰਨ ਪੱਖੋਂ ਹਰਿਆ-ਭਰਿਆ ਬਣਾਉਣ ਤੇ ਸ਼ੁੱਧ ਰੱਖਣ ਦੀ ਚਲ ਰਹੀ ਮੁਹਿੰਮ ਤਹਿਤ ਅੱਜ ਜੀਓਜੀ ਕਰਨਲ ਗੱਜਣ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹੀਦ ਬਲਿਹਾਰ ਸਿੰਘ ਸਰਕਾਰੀ ਮਿਡਲ ਸਕੂਲ ਕਾਉਂਕੇ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਜੀਓਜੀ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਜਿੱਥੇ ਪਿੰਡਾਂ ਵਿੱਚ ਸਾਫ਼-ਸੁਥਰੇ ਵਾਤਾਵਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਬੂਟੇ ਵੀ ਲਗਾ ਰਹੀ ਹੈ। ਇਸ ਮੌਕੇ ਕਰਨਲ ਜੀਐੱਸ ਬਾਜਵਾ, ਸੁਪਰਵਾਈਜ਼ਰ ਵਿਜੇ ਕੁਮਾਰ, ਕੈਪਟਨ ਨਿਰਵੈਲ ਸਿੰਘ, ਹਰਭਜਨ ਸਿੰਘ, ਜਗਤਾਰ ਸਿੰਘ, ਸਵਰਣ ਸਿੰਘ, ਭੂਪਿੰਦਰ ਸਿੰਘ, ਸਕੂਲ ਇੰਚਾਰਜ ਦਿਲਬਾਗ ਸਿੰਘ, ਸ੍ਰੀਮਤੀ ਰਿੰਪਲ ਭਨੋਟ, ਸ੍ਰੀਮਤੀ ਅਨੁਪਮਾ ਸ਼ਰਮਾ ਹਾਜ਼ਰ ਸਨ। -ਪੱਤਰ ਪ੍ਰੇਰਕ