ਪੱਤਰ ਪ੍ਰੇਰਕ
ਤਰਨ ਤਾਰਨ, 23 ਅਕਤੂਬਰ
ਸਰਹੱਦੀ ਖੇਤਰ ਦੇ ਪਿੰਡ ਸਭਰਾ ਦੇ ਕਿਸਾਨ ਠੇਕੇਦਾਰ ਸਤਨਾਮ ਸਿੰਘ ਅਤੇ ਜਾਗੀਰ ਸਿੰਘ ਬੀਤੇ ਕਈ ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਮਿਲਾ ਕੇ ਜਿਥੇ ਬੇਲੋੜੀ ਖਾਦ ਤੋਂ ਪੈਸਿਆਂ ਦਾ ਬਚਾਅ ਕਰ ਰਹੇ ਹਨ, ਉਥੇ ਉਹ ਜਿਨਸ ਦਾ ਝਾੜ ਵੀ ਵਧੇਰੇ ਲੈ ਰਹੇ ਹਨ| ਸਤਨਾਮ ਸਿੰਘ 30 ਏਕੜ ਅਤੇ ਜਾਗੀਰ ਸਿੰਘ 18 ਏਕੜ ਜ਼ਮੀਨ ’ਚ ਖੇਤੀ ਕਰਦੇ ਹਨ| ਇਹ ਕਿਸਾਨ ਜਿੱਥੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ, ਉੱਥੇ ਕੁਝ ਰਕਬੇ ਵਿਚੋਂ ਪਰਾਲੀ ਦੀਆਂ ਗੱਠਾਂ ਬਣਾ ਕੇ ਦੁਬਲੀ ਦੀ ਗਊਸ਼ਾਲਾ ਨੂੰ ਭੇਟ ਕਰ ਦਿੰਦੇ ਹਨ| ਖੇਤਾਂ ਦਾ ਨਿਰੀਖਣ ਕਰਨ ਪਹੁੰਚੇ ਖੇਤੀਬਾੜੀ ਅਧਿਕਾਰੀ ਡਾ. ਭੁਪਿੰਦਰ ਸਿੰਘ ਅਤੇ ਡਾ. ਸੰਦੀਪ ਸਿੰਘ ਨੇ ਇਨ੍ਹਾਂ ਕਿਸਾਨਾਂ ਦੇ ਉਦਮ ਤੇ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ।