ਐੱਨਪੀ ਧਵਨ
ਪਠਾਨਕੋਟ, 17 ਅਕਤੂਬਰ
ਸੁਜਾਨਪੁਰ ਵਿੱਚ ਡੇਂਗੂ ਦਾ ਪ੍ਰਕੋਪ ਪੂਰੇ ਜ਼ੋਰਾਂ ਤੇ ਹੈ ਪਰ ਸਿਹਤ ਸੁਵਿਧਾਵਾਂ ਦੇ ਨਾਂ ਤੇ ਸੁਜਾਨਪੁਰ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਰਕਾਰੀ ਅੰਕੜਿਆਂ ਵਿੱਚ ਤਾਂ ਡੇਂਗੂ ਦੇ ਕੇਸ ਕਾਫੀ ਘੱਟ ਹਨ ਪਰ ਲੋਕ ਪ੍ਰਾਈਵੇਟ ਤੌਰ ’ਤੇ ਹੀ ਆਪਣੇ ਟੈਸਟ ਕਰਵਾ ਕੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਹਨ। ਡੇਂਗੂ ਦੇ ਚਲਦੇ ਹੁਣ ਤੱਕ ਸੁਜਾਨਪੁਰ ਵਿੱਚ 3 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਲਗਪਗ ਸਾਰੇ ਬੈਡ ਭਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸੁਜਾਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਪਹਿਲਾਂ ਪਲੈਟਲੈਟਸ ਸੈੱਲ ਟੈਸਟ ਮੁਫਤ ਵਿੱਚ ਹੋ ਜਾਂਦਾ ਸੀ ਪਰ ਕੁੱਝ ਦਿਨਾਂ ਤੋਂ ਇਸ ਟੈਸਟ ਦੀ ਸਹੂਲਤ ਖਤਮ ਹੋ ਜਾਣ ਕਰਕੇ ਲੋਕਾਂ ਨੂੰ ਬਾਹਰ ਤੋਂ 200 ਤੋਂ 250 ਰੁਪਏ ਖਰਚ ਕਰਕੇ ਟੈਸਟ ਕਰਵਾਉਣਾ ਪੈ ਰਿਹਾ ਹੈ। ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਿਲਕ ਰਾਜ ਅੱਤਰੀ ਨੇ ਪ੍ਰਸ਼ਾਸਨ ਅਤੇ ਸਰਕਾਰ ਮੰਗ ਕੀਤੀ ਕਿ ਇਸ ਸੁਵਿਧਾ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਕਾਰਜਕਾਰੀ ਅਧਿਕਾਰੀ ਡਾ. ਆਂਚਲ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਵਿਭਾਗ ਨੂੰ ਲਿਖ ਕੇ ਭੇਜਿਆ ਹੋਇਆ ਹੈ। ਇੱਕ-ਦੋ ਦਿਨ ਵਿੱਚ ਰੀਜੈਂਟ ਆਉਣ ਤੇ ਸੀਬੀਸੀ ਟੈਸਟ ਦੀ ਸੁਵਿਧਾ ਮਰੀਜ਼ਾਂ ਨੂੰ ਪ੍ਰਾਪਤ ਹੋ ਜਾਵੇਗੀ।