ਸਬਜ਼ੀ ਮੰਡੀ ਵਿੱਚ ਠੇਕੇਦਾਰ ਨੇ ਕਬੱਡੀ ਖਿਡਾਰੀ ’ਤੇ ਗੋਲੀ ਚਲਾਈ : The Tribune India

ਸਬਜ਼ੀ ਮੰਡੀ ਵਿੱਚ ਠੇਕੇਦਾਰ ਨੇ ਕਬੱਡੀ ਖਿਡਾਰੀ ’ਤੇ ਗੋਲੀ ਚਲਾਈ

ਸਬਜ਼ੀ ਮੰਡੀ ਵਿੱਚ ਠੇਕੇਦਾਰ ਨੇ ਕਬੱਡੀ ਖਿਡਾਰੀ ’ਤੇ ਗੋਲੀ ਚਲਾਈ

ਕਬੱਡੀ ਖਿਡਾਰੀ ਜਰਮਨਜੀਤ ਸਿੰਘ

ਹਰਜੀਤ ਸਿੰਘ ਪਰਮਾਰ
ਬਟਾਲਾ, 4 ਅਕਤੂਬਰ

ਇੱਥੇ ਸਬਜ਼ੀ ਮੰਡੀ ਵਿੱਚੋਂ ਘਰੇਲੂ ਸਮਾਗਮ ਲਈ ਸਬਜ਼ੀ ਲੈ ਕੇ ਆ ਰਹੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸਬਜ਼ੀ ਮੰਡੀ ਦੀ ਪਾਰਕਿੰਗ ਦੇ ਠੇਕੇਦਾਰ ਦਰਮਿਆਨ ਪਰਚੀ ਕਟਾਉਣ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਠੇਕੇਦਾਰ ਨੇ ਕਬੱਡੀ ਖਿਡਾਰੀ ’ਤੇ ਗੋਲੀ ਚਲਾ ਦਿੱਤੀ ਜਿਸ ਦੌਰਾਨ ਕਬੱਡੀ ਖਿਡਾਰੀ ਦਾ ਵਾਲ-ਵਾਲ ਬਚਾਅ ਹੋਇਆ। ਗੋਲੀ ਚਲਾਉਣ ਤੋਂ ਬਾਅਦ ਪਾਰਕਿੰਗ ਦਾ ਠੇਕੇਦਾਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਹਸਨਪੁਰਾ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸਮਾਗਮ ਹੈ ਅਤੇ ਉਹ ਆਪਣੇ ਘਰ ਲਈ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਖ਼ਰੀਦ ਕੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਵਾਪਸ ਚੱਲਿਆ ਸੀ ਅਤੇ ਜਦੋਂ ਉਹ ਸਬਜ਼ੀ ਮੰਡੀ ਦੇ ਗੇਟ ਨੰਬਰ 2 ਉੱਤੇ ਪਹੁੰਚਿਆ ਤਾਂ ਉੱਥੇ ਖੜ੍ਹੇ ਪਾਰਕਿੰਗ ਦੇ ਠੇਕੇਦਾਰ ਸਾਬਕਾ ਫੌਜੀ ਮਨਜੀਤ ਸਿੰਘ ਨੇ ਉਸ ਦੀ ਕਾਰ ਨੂੰ ਰੋਕ ਲਿਆ ਅਤੇ ਪਰਚੀ ਕਟਵਾਉਣ ਲਈ ਕਿਹਾ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਕਿਹਾ ਕਿ ਉਹ ਸਬਜ਼ੀ ਆਪਣੇ ਘਰੇਲੂ ਸਮਾਗਮ ਲਈ ਖ਼ਰੀਦ ਕੇ ਲੈ ਕੇ ਜਾ ਰਿਹਾ ਹੈ ਤਾਂ ਇਸੇ ਗੱਲ ਤੋਂ ਦੋਵਾਂ ਦਰਮਿਆਨ ਤਕਰਾਰ ਹੋ ਗਈ ਅਤੇ ਠੇਕੇਦਾਰ ਨੇ ਉਸ ’ਤੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜਿਸ ਦੌਰਾਨ ਉਸ ਨੇ ਦੌੜ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।

ਗੋਲੀ ਚਲਾਉਣ ਉਪਰੰਤ ਪਾਰਕਿੰਗ ਠੇਕੇਦਾਰ ਆਪਣੇ ਦੋ ਸਾਥੀਆਂ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਸਥਾਨ ’ਤੇ ਪਹੁੰਚੇ ਡੀਐੱਸਪੀ (ਸਿਟੀ) ਲਲਿਤ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All