ਗੁਰਦਾਸਪੁਰ: ਸਭਿਆਚਾਰਕ ਮੰਤਰਾਲੇ ਭਾਰਤ ਸਰਕਾਰ, ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਫੋਕ ਆਰਟ ਸੈਂਟਰ, ਗੁਰਦਾਸਪੁਰ ਵੱਲੋਂ ਇੱਥੋਂ ਦੇ ਸਰਕਾਰੀ ਕਾਲਜ ਵਿੱਚ ਲੋਕ ਉਤਸਵ ਗੁਰਦਾਸਪੁਰ -2022 ਦਾ ਆਗਾਜ਼ ਹੋਇਆ। ਪੰਜਾਬ ਫੋਕ ਆਰਟ ਸੈਂਟਰ, ਗੁਰਦਾਸਪੁਰ ਦੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਨਵੰਬਰ ਤੋਂ 5 ਨਵੰਬਰ ਤੱਕ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਕਰਾਇਆ ਜਾਵੇਗਾ। ਸ਼ੁਰੂਆਤ ’ਚ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰੋਗਰਾਮ ’ਚ ਡਾਇਰੈਕਟਰ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਚਾਰ ਗਰੁੱਪ ਤੇ ਗੁਜਰਾਤ ਸਰਕਾਰ ਦੇ ਯੁਵਕ ਭਲਾਈ ਤੇ ਸਭਿਆਚਾਰਕ ਐਕਟੀਵਿਟੀ ਵਿਭਾਗ ਵੱਲੋਂ ਦੋ ਸਭਿਆਚਾਰਕ ਗਰੁੱਪ ਸਪਾਂਸਰ ਕੀਤੇ ਗਏ। -ਨਿੱਜੀ ਪੱਤਰ ਪ੍ਰੇਰਕ