ਪੱਤਰ ਪ੍ਰੇਰਕ
ਅਜਨਾਲਾ,19 ਮਾਰਚ
ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਖਾਨਵਾਲ ਦੇ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਅਜਨਾਲਾ ਉਂਕਾਰ ਸਿੰਘ ਨੇ ਦੱਸਿਆ ਕਿ ਤਫਤੀਸ਼ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਲਜਿੰਦਰ ਕੌਰ ਵਾਸੀ ਖਾਨਵਾਲ ਜੋ ਪਿੰਡ ਹਰੜ ਵਿਖੇ ਵਿਆਹੀ ਹੋਈ ਸੀ ਅਤੇ ਪਿੰਡ ਖਾਨਵਾਲ ਦੇ ਵਾਸੀ ਬੱਗਾ ਦਾ ਵਿਆਹ ਸੀ ਤੇ ਲੜਕੀ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਖਾਨਵਾਲ ਆ ਗਈ। ਦੋਹਾਂ ਨੇ ਸਲਾਹ ਨਾਲ ਪਿੰਡ ਤੋਂ ਬਾਹਰ ਟਿਊਬਵੈੱਲ ’ਤੇ ਜਾ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ’ਤੇ ਦੋਹਾਂ ਦੀ ਮੌਤ ਹੋ ਗਈ। ਅੇੱਸ.ਐੱਚ.ਓ. ਨੇ ਦੱਸਿਆ ਕਿ ਇਸ ਸਬੰਧੀ 174 ਅਧੀਨ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।