ਪੱਤਰ ਪ੍ਰੇਰਕ
ਤਰਨ ਤਾਰਨ, 5 ਅਗਸਤ
ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਵੱਲੋਂ ਪੁਲੀਸ ਦੇ ਸਹਿਯੋਗ ਨਾਲ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਮੰਡ ਖੇਤਰ ਵਿੱਚ ਅੱਜ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਤਰਨ ਤਾਰਨ ਦੇ ਆਬਕਾਰੀ ਅਧਿਕਾਰੀ ਨਵਜੋਤ ਭਾਰਤੀ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਤਹਿਤ ਮੰਡ ਖੇਤਰ ਦੇ ਪਿੰਡ ਮਰੜ ਅਤੇ ਕਿੜੀਆਂ ਦੇ ਕਈ ਸ਼ੱਕੀ ਟਿਕਾਣਿਆਂ ਦੀ ਤਲਾਸ਼ੀ ਲਈ ਗਈ| ਤਲਾਸ਼ੀ ਦੌਰਾਨ ਉਜਾੜ ਥਾਂ ਤੋਂ 82 ਹਜ਼ਾਰ ਲਿਟਰ ਲਾਹਣ ਅਤੇ 200 ਲਿਟਰ ਨਾਜਾਇਜ਼ ਸ਼ਰਾਬ ਤੋਂ ਇਲਾਵਾ ਚਾਲੂ ਭੱਠੀ ਫੜੀ ਗਈ| ਲਾਹਣ ਤੇ ਨਾਜਾਇਜ਼ ਸ਼ਰਾਬ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ| ਮੌਕੇ ਤੋਂ 18 ਤਰਪਾਲਾਂ ਤੋਂ ਇਲਾਵਾ ਲੋਹੇ ਅਤੇ ਪਲਾਸਟਿਕ ਦੇ 18 ਡਰੰਮ ਕਬਜ਼ੇ ਵਿੱਚ ਲਏ ਗਏ|