ਪੱਤਰ ਪ੍ਰੇਰਕ
ਪੱਟੀ, 6 ਦਸੰਬਰ
ਚੋਰਾਂ ਵੱਲੋਂ ਰੋਪੜ ਦੇ ਨੰਗਲ ਚੌਕ ਫਲਾਈਓਵਰ ਹੇਠ ਖੜ੍ਹੇ ਟਰੱਕ ਨੰਬਰ ਪੀਬੀ ਐੱਨ 8153 ਨੂੰ 10,000 ਰੁਪਏ ਦੀ ਨਗਦੀ ਤੇ ਕਾਗ਼ਜ਼ਾਂ ਸਮੇਤ ਚੋਰੀ ਕੀਤਾ ਗਿਆ ਸੀ, ਪਰ ਟਰੱਕ ਵਿੱਚ ਜੀਪੀਐੱਸ ਸਿਸਟਮ ਲੱਗਾ ਹੋਣ ਕਰਕੇ ਟਰੱਕ ਮਾਲਕਾਂ ਨੇ ਪੁਲੀਸ ਦੀ ਮਦਦ ਨਾਲ ਚੋਰੀ ਹੋਏ ਟਰੱਕ ਨੂੰ ਪੱਟੀ ਸ਼ਹਿਰ ਦੀ ਗੁਰੂ ਰਾਮਦਾਸ ਕਲੋਨੀ ਅੰਦਰੋਂ ਇੱਕ ਕਬਾੜੀਏ ਦੀ ਹਵੇਲੀ ਅੰਦਰੋਂ ਤੜਕਸਾਰ ਬਰਾਮਦ ਕਰ ਲਿਆ। ਟਰੱਕ ਮਾਲਕ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਸਿਟੀ ਰੋਪੜ ’ਚ ਟਰੱਕ ਚੋਰੀ ਹੋਣ ਦੀ ਸੂਚਨਾ ਦਰਜ ਕਰਵਾਈ ਗਈ ਸੀ। ਥਾਣਾ ਸਿਟੀ ਪੱਟੀ ਦੇ ਪੁਲੀਸ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਰੋਪੜ ਤੋਂ ਚੋਰੀ ਹੋਈ ਟਰੱਕ ਬਰਾਮਦ ਕਰ ਕੇ ਕਬਾੜ ਦਾ ਕੰਮ ਕਰਦੇ ਸਵਰਨ ਸਿੰਘ ਬਿੱਲਾ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।