ਨੌਜਵਾਨ ਦੇ ਕਤਲ ਮਾਮਲੇ ’ਚ ਛੇ ਗ੍ਰਿਫ਼ਤਾਰ

ਨੌਜਵਾਨ ਦੇ ਕਤਲ ਮਾਮਲੇ ’ਚ ਛੇ ਗ੍ਰਿਫ਼ਤਾਰ

ਸੁੱਚਾ ਸਿੰਘ ਪਸਨਾਵਾਲ

ਧਾਰੀਵਾਲ, 13 ਜਨਵਰੀ

ਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਡਡਵਾਂ ਵਿੱਚ ਪੁਰਾਣੀ ਰੰਜ਼ਿਸ਼ ਤੇ ਚੱਲਦਿਆਂ ਬੀਤੇ ਦਿਨੀਂ 4 ਜਨਵਰੀ ਨੂੰ 27 ਸਾਲਾ ਨੌਜਵਾਨ ਰੋਕਾ ਮਸੀਹ ਪੁੱਤਰ ਡੇਵਿਡ ਮਸੀਹ ਨੂੰ ਕੁਝ ਵਿਅਕਤੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਥਾਣਾ ਧਾਰੀਵਾਲ ਦੀ ਪੁਲੀਸ ਨੇ ਪਿੰਡ ਡਡਵਾਂ ਦੇ ਮੌਜੂਦਾ ਸਰਪੰਚ ਲਵਪ੍ਰੀਤ ਸਿੰਘ ਸਣੇ 7 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਮੌਜੂਦਾ ਸਰਪੰਚ ਲਵਪ੍ਰੀਤ ਸਿੰਘ ਦੀ ਭਾਲ ਜਾਰੀ ਹੈ। ਗਿ੍ਫ਼ਤਾਰ ਕੀਤੇ ਮੁਲਜ਼ਮਾਂ ’ਚ ਰਣਯੋਧ ਸਿੰਘ, ਵਿੱਕੀ, ਲਖਬੀਰ ਸਿੰਘ ਉਰਫ ਕਾਲੂ, ਪ੍ਰਿੰਸ, ਲਵਪ੍ਰੀਤ ਅਤੇ ਗਗਨਦੀਪ ਸਿੰਘ ਉਰਫ਼ ਗਗਨ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All