ਚੇਤਨਪੁਰਾ: ਪਿੰਡ ਤੇੜਾ ਕਲਾਂ ਵਿਖੇ ਕ੍ਰਿਸਮਸ ਦਿਹਾੜੇ ਦੀ ਆਮਦ ਨੂੰ ਸਮਰਪਿਤ ਸ਼ੋਭਾ ਯਾਤਰਾ ਫਾਦਰ ਲਬਿਿਨ ਕੋਲਿਨ ਚੇਰੀ ਦੀ ਅਗਵਾਈ ਹੇਠ ਸਜਾਈ ਗਈ ਜਿਸ ਦੌਰਾਨ ਘਰ ਘਰ ਜਾ ਕੇ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਸੀਹੀ ਭਜਨ ਮੰਡਲੀਆਂ ਵੱਲੋਂ ਮਸੀਹੀ ਗੀਤ ਗਾ ਕੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਫਾਦਰ ਵੱਲੋਂ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਦੁਆਰਾ ਲੋਕਾਂ ਨੂੰ ਪ੍ਰਭੂ ਯਸ਼ੂ ਮਸੀਹ ਦੀ ਜੀਵਨੀ ਤੇ ਫਲਸਫੇ ਬਾਰੇ ਦੱਸਿਆ ਗਿਆ ਤੇ ਉਨ੍ਹਾਂ ਦੇ ਦਰਸਾਏ ਹੋਏ ਮਾਰਗ ’ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਾਂਤਾ ਕਲਾਜ਼ ਦੀ ਡ੍ਰੈਸ ਵਿੱਚ ਸਜੇ ਹੋਏ ਬੱਚਿਆਂ ਵੱਲੋਂ ਲੋਕਾਂ ਨੂੰ ਟਾਫੀਆਂ ਤੇ ਗਿਫਟ ਵੰਡੇ ਗਏ। -ਪੱਤਰ ਪ੍ਰੇਰਕ